Breaking News
Home / Breaking News / ਸੁਲਤਾਨਪੁਰ ਲੋਧੀ ‘ਚ ਵਾਟਰ ਸਪਲਾਈ ਮੁੜ ਹੋਈ ਠੱਪ

ਸੁਲਤਾਨਪੁਰ ਲੋਧੀ ‘ਚ ਵਾਟਰ ਸਪਲਾਈ ਮੁੜ ਹੋਈ ਠੱਪ

ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ‘ਚ ਵਾਟਰ ਸਪਲਾਈ ਦੇ ਨਾਕੁਸ਼ ਪ੍ਰਬੰਧਾਂ ਕਾਰਨ 8 ਮੁਹੱਲਿਆਂ ਦੀ ਪਾਣੀ ਦਾ ਸਪਲਾਈ ਮੁੜ ਠੱਪ ਪਈ ਹੈ ਅਤੇ ਜਨਤਾ ‘ਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ। ਸੁਲਤਾਨਪੁਰ ਲੋਧੀ ਦੇ ਮੁਹੱਲਾ ਕਾਜੀ ਬਾਗ, ਪੰਡੋਰੀ ਮੁਹੱਲਾ, ਅਰੋੜਾ ਰਸਤਾ ਮੁਹੱਲਾ, ਕਰਦਗਰਾ ਮੁਹੱਲਾ, ਸ਼ਾਹ ਸੁਲਤਾਨ ਮੁਹੱਲਾ, ਬੱਸ ਸਟੈਂਡ ਆਦਿ ਦੀਆਂ ਔਰਤਾਂ ਵੱਲੋਂ ਮਿਲ ਕੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਔਰਤਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਵੀ ਕਈ ਵਾਰ ਇਨ੍ਹਾਂ ਮੁਹੱਲਿਆਂ ਦੀ ਹਫਤਾ-ਹਫਤਾ ਪਾਣੀ ਦੀ ਸਪਲਾਈ ਬੰਦ ਰਹਿ ਚੁੱਕੀ ਹੈ ਅਤੇ ਹੁਣ ਫਿਰ ਤਿੰਨ ਦਿਨਾਂ ਤੋਂ ਟੂਟੀਆਂ ‘ਚ ਪਾਣੀ ਨਹੀਂ ਆ ਰਿਹਾ। ਔਰਤਾਂ ਨੇ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਅਪੀਲ ਕੀਤੀ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *