Home / Breaking News / ਅੱਤਵਾਦੀਆਂ ਦੇ ਕਬਜ਼ੇ ‘ਚੋਂ ਭੱਜੀ ਲੜਕੀ ਨੇ ਬਿਆਨ ਕੀਤੀ ਦਾਸਤਾਨ

ਅੱਤਵਾਦੀਆਂ ਦੇ ਕਬਜ਼ੇ ‘ਚੋਂ ਭੱਜੀ ਲੜਕੀ ਨੇ ਬਿਆਨ ਕੀਤੀ ਦਾਸਤਾਨ

ਰੀਦਾ ਖਲਫ ਨਾਂ ਦੀ ਲੜਕੀ ਨੇ ਇਸਲਾਮਿਕ ਸਟੇਟ ਦੇ ਤਸੀਹਿਆਂ ਦਾ ਖੁਲਾਸਾ ਕੀਤਾ ਹੈ। ਇਸਲਾਮਿਕ ਸਟੇਟ ਦੇ ਕਬਜ਼ੇ ‘ਚੋਂ ਭੱਜੀ ਫਰੀਦਾ ਖਲਫ ਨੇ ਇਸਲਾਮਿਕ ਸਟੇਟ ਦੀ ਦਰਿੰਦਗੀ ਦੀ ਪੂਰੀ ਦਾਸਤਾਨ ਬਿਆਨ ਕੀਤੀ ਹੈ। ਫਰੀਦਾ ਨੇ ਦੱਸਿਆ ਕਿ 16 ਸਾਲ ਦੀ ਉਮਰ ‘ਚ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਯੋਨ-ਕਿਰਿਆ ਦਾ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਅੱਤਵਾਦੀ ਰੁਜ਼ਾਨਾ ਉਸ ਦੇ ਨਾਲ ਰੇਪ ਕਰਦੇ ਸਨ। ਫਰੀਦਾ ਨੇ ਦੱਸਿਆ ਕਿ ਚਾਰ ਮਹੀਨਿਆਂ ਤੱਕ ਉਸ ਨੂੰ ਇਸ ਤਰ੍ਹਾਂ ਤਸੀਹੇ ਦਿੱਤੇ ਗਏ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਤੱਕ ਚਲੀ ਗਈ। ਇਨ੍ਹਾਂ ਤਸੀਹਿਆਂ ਤੋਂ ਤੰਗ ਆ ਕੇ ਉਸ ਨੇ ਚਾਰ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚ ਗਈ।ਫਰੀਦਾ ਨੇ ਦੱਸਿਆ ਕਿ 2014 ‘ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਉਸ ਨੂੰ, ਉਸ ਦੀ ਮਾਂ ਤੇ 2 ਭਰਾਵਾਂ ਨੂੰ 150 ਲੜਕੀਆਂ ਦੇ ਨਾਲ ਅਗਵਾ ਕੀਤਾ ਸੀ।ਫਰੀਦੇ ਨੇ ਦੱਸਿਆ ਕਿ ਚਾਰ ਮਹੀਨੇ ਦੀ ਕੈਦ ‘ਚ ਉਹ ਪਤਾ ਨਹੀਂ ਕਿੰਨੀ ਵਾਰ ਗੈਂਗਰੇਪ ਦੀ ਸ਼ਿਕਾਰ ਹੋਈ ਤੇ ਰੁਜ਼ਾਨਾ ਜੇਲ ‘ਚ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਸੀ। ਇੰਨਾਂ ਤਸੀਹਿਆਂ ਤੋਂ ਤੰਗ ਫਰੀਦਾ ਨੇ 8 ਲੜਕੀਆਂ ਦੇ ਨਾਲ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਸਫਲ ਰਹੀ। ਹੁਣ ਉਹ ਜਰਮਨੀ ਦੇ ਇਕ ਸ਼ਰਣਾਰਥੀ ਕੈਂਪ ‘ਚ ਰਹਿ ਰਹੀ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *