Home / Breaking News / 139 ਬੀ.ਡੀ.ਆਰ ਫੌਜੀਆਂ ਨੂੰ ਫਾਂਸੀ ਦੇਵੇਗਾ ਬੰਗਲਾਦੇਸ਼

139 ਬੀ.ਡੀ.ਆਰ ਫੌਜੀਆਂ ਨੂੰ ਫਾਂਸੀ ਦੇਵੇਗਾ ਬੰਗਲਾਦੇਸ਼

ਬੰਗਲਾਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਆਪਰਾਧਿਕ ਮਾਮਲੇ ਵਿੱਚ ਕੋਰਟ ਨੇ ਆਪਣਾ ਫੈਸਲਾ ਸੋਮਵਾਰ ਨੂੰ ਬਰਕਰਾਰ ਰੱਖਿਆ ਹੈ। ਬੰਗਲਾਦੇਸ਼ ਹਾਈ ਕੋਰਟ ਨੇ 2009 ਦੀ ਫੌਜੀ ਬਗ਼ਾਵਤ ਨੂੰ ਲੈ ਕੇ ਦੋਸ਼ੀ ਠਹਿਰਾਏ ਗਏ 139 ਫੌਜੀਆਂ ਨੂੰ ਮੌਤ ਦੀ ਸਜ਼ਾ ਅਤੇ 146 ਨੂੰ ਉਮਰ ਕੈਦ ਦੀ ਸਜ਼ਾ ਬਰਕਰਰਾਰ ਰੱਖੀ ਹੈ।ਧਿਆਣਯੋਗ ਹੈ ਕਿ ਇਸ ਫੌਜੀ ਬਗ਼ਾਵਤ ਤਹਿਤ 57 ਫੌਜੀ ਅਧਿਕਾਰੀਆਂ ਸਣੇ 74 ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ।BDR ਦੇ ਜਵਾਨਾਂ ਉੱਤੇ ਫੌਜੀ ਬਗ਼ਾਵਤ ਦੀ ਸਾਜਿਸ਼ ਰਚਣ, ਆਪਣੇ ਅਧਿਕਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਣ ਅਤੇ ਉਨ੍ਹਾਂ ਨੂੰ ਕਤਲ ਕਰਨ, ਉਨ੍ਹਾਂ ਦਾ ਸਾਮਾਨ ਲੁੱਟਣ ਜਾਂ ਬਗਾਵਤ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਬੰਧਕ ਬਣਾਈ ਰੱਖਣ ਦੇ ਇਲਜ਼ਾਮ ਹਨ। BDR ਦੇ ਜਵਾਨਾਂ ਨੇ 57 ਫੌਜੀ ਅਧਿਕਾਰੀਆਂ ਤੋਂ ਇਲਾਵਾ ਬਗ਼ਾਵਤ ਦਾ ਵਿਰੋਧ ਕਰਨ ਵਾਲੇ 8 ਨਾਗਰਿਕਾਂ ਅਤੇ 8 ਸਾਥੀ ਜਵਾਨਾਂ ਨੂੰ ਵੀ ਮਾਰ ਦਿੱਤਾ ਸੀ। ਬੰਗਲਾਦੇਸ਼ ਦੇ ਇਤਿਹਾਸ ਵਿੱਚ ਕਿਸੇ ਮਾਮਲੇ ਵਿੱਚ ਕੁਲ 850 ਮੁਲਜ਼ਮਾਂ ਉੱਤੇ ਇਸ ਤੋਂ ਪਹਿਲਾਂ ਮੁਕੱਦਮਾ ਨਹੀਂ ਚੱਲਿਆ ਸੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *