Home / Breaking News / ਆਧਾਰ ਕਾਰਡ ਨੂੰ ਲੈ ਕੇ ਅਹਿਮ ਖਬਰ

ਆਧਾਰ ਕਾਰਡ ਨੂੰ ਲੈ ਕੇ ਅਹਿਮ ਖਬਰ

ਜੇਕਰ ਤੁਸੀਂ ਅਜੇ ਤਕ ਆਧਾਰ ਕਾਰਡ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਸਰਕਾਰ ਕਈ ਸਕੀਮਾਂ ਤੇ ਸੇਵਾਵਾਂ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ਨੂੰ ਵਧਾ ਕੇ 31 ਮਾਰਚ ਕਰ ਸਕਦੀ ਹੈ, ਯਾਨੀ ਆਧਾਰ ਕਾਰਡ ਬਣਾਉਣ ਲਈ ਤੁਹਾਨੂੰ ਕਾਫੀ ਸਮਾਂ ਮਿਲ ਸਕਦਾ ਹੈ। ਦਰਅਸਲ, ਸੋਮਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਉਹ ਵੱਖ-ਵੱਖ ਸਕੀਮਾਂ ਨੂੰ ਆਧਾਰ ਨਾਲ ਲਿੰਕ ਕਰਨ ਦੀ ਤਰੀਕ ਅਗਲੇ ਸਾਲ 31 ਮਾਰਚ 2018 ਤਕ ਵਧਾਉਣ ਲਈ ਤਿਆਰ ਹੈ। ਹੁਣ ਤਕ ਬੈਂਕ ਖਾਤੇ, ਬੀਮਾ ਤੇ ਕਈ ਹੋਰ ਸਰਕਾਰੀ ਸਕੀਮਾਂ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਰੀਕ 31 ਦਸੰਬਰ 2017 ਹੈ, ਜਦੋਂ ਕਿ ਮੋਬਾਇਲ ਨੰਬਰ ਨੂੰ ਆਧਾਰ ਨਾਲ ਜੋੜਨ ਦੀ ਤਰੀਕ 6 ਫਰਵਰੀ 2018 ਤਕ ਹੈ। ਜੇਕਰ ਸਰਕਾਰ ਵੱਲੋਂ ਇਹ ਤਰੀਕ ਵਧਾ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਕਾਫੀ ਰਾਹਤ ਮਿਲੇਗੀ ਜਿਨ੍ਹਾਂ ਕੋਲ ਅਜੇ ਆਧਾਰ ਕਾਰਡ ਨਹੀਂ ਹੈ। ਅਜਿਹੇ ‘ਚ ਉਹ ਮਾਰਚ ਤਕ ਆਪਣੇ ਆਧਾਰ ਕਾਰਡ ਲਈ ਅਪਲਾਈ ਕਰ ਸਕਣਗੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਸਰਕਾਰੀ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਲੈ ਸਕਣਗੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *