Home / Breaking News / ਟਰੂਡੋ ਨੇ ਸਮਲਿੰਗੀ ਭਾਈਚਾਰੇ ਤੋਂ ਮੁਆਫੀ ਮੰਗੀ
Canada's Prime Minister Justin Trudeau wipes away tears while delivering an apology to members of the LGBT community who were discriminated against by federal legislation and policies, in the House of Commons on Parliament Hill in Ottawa, Ontario, Canada, November 28, 2017. REUTERS/Chris Wattie TPX IMAGES OF THE DAY

ਟਰੂਡੋ ਨੇ ਸਮਲਿੰਗੀ ਭਾਈਚਾਰੇ ਤੋਂ ਮੁਆਫੀ ਮੰਗੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ‘ਚ ਸਮਲਿੰਗੀ ਭਾਈਚਾਰੇ ਤੋਂ ਮੁਆਫੀ ਮੰਗੀ ਅਤੇ ਇਸ ਸਮੇਂ ਉਨ੍ਹਾਂ ਦੇ ਨਾਲ-ਨਾਲ ਬਹੁਤ ਸਾਰੇ ਸੰਸਦ ਮੈਂਬਰ ਭਾਵੁਕ ਹੋ ਗਏ ਤੇ ਆਪਣੇ ਹੰਝੂ ਨਾ ਰੋਕ ਸਕੇ। ਟਰੂਡੋ ਨੇ ਕਿਹਾ ਕਿ ਇਸ ਭਾਈਚਾਰੇ ਨੂੰ ਬਿਨਾਂ ਕਿਸੇ ਕਸੂਰ ਦੇ ਮੁਜ਼ਰਮਾਂ ਵਾਲਾ ਦਰਜਾ ਦਿੱਤਾ ਗਿਆ। ਇਸੇ ਲਈ ਕੁੱਝ ਲੋਕਾਂ ਨੂੰ ਆਪਣੀਆਂ ਨੌਕਰੀਆਂ ਤਕ ਗੁਆਣੀਆਂ ਪਈਆਂ ਤੇ ਕਈਆਂ ਦੀ ਤਾਂ ਇਸੇ ਕਾਰਨ ਜਾਨ ਵੀ ਚਲੀ ਗਈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਵਲੋਂ ਇਕ ਬਿੱਲ ਲਿਆਂਦਾ ਗਿਆ ਹੈ ਤੇ ਜੇ ਉਹ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਸਮਲਿੰਗੀ ਲੋਕਾਂ ਉੱਪਰੋਂ ਦੋਸ਼ੀ ਹੋਣ ਵਾਲਾ ਦਾਗ ਉੱਤਰ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਅਜਿਹੇ ਲੋਕਾਂ ਨੂੰ ਹਰਜ਼ਾਨੇ ਦੇ ਰੂਪ ‘ਚ 7.8 ਕਰੋੜ ਡਾਲਰ ਤੋਂ ਵਧੇਰੇ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ” ਟਰੂਡੋ ਦੀਆਂ ਅੱਖਾਂ ਨਮ ਸਨ ਅਤੇ ਹੰਝੂਆਂ ਨੂੰ ਪੂੰਝਦਿਆਂ ਉਨ੍ਹਾਂ ਕਿਹਾ,”ਇਹ ਬਹੁਤ ਸ਼ਰਮ ਤੇ ਦੁੱਖ ਦੀ ਗੱਲ ਹੈ ਕਿ ਇਸ ਭਾਈਚਾਰੇ ਨੂੰ ਇੰਨਾ ਕੁੱਝ ਸਹਿਣ ਕਰਨਾ ਪਿਆ ਹੈ। ਇਸ ਲਈ ਅਸੀਂ ਇਸ ਭਾਈਚਾਰੇ ਤੋਂ ਮੁਆਫੀ ਮੰਗਦੇ ਹਾਂ।” ਟਰੂਡੋ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਮੁੜ ਇਸ ਭਾਈਚਾਰੇ ਨਾਲ ਅਜਿਹੀ ਵਧੀਕੀ ਕਦੇ ਨਹੀਂ ਹੋਵੇਗੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *