Home / Breaking News / ਨਗਰ-ਨਿਗਮ ਚੋਣਾਂ ਦੀ ਵੋਟਿੰਗ 17 ਦਸੰਬਰ

ਨਗਰ-ਨਿਗਮ ਚੋਣਾਂ ਦੀ ਵੋਟਿੰਗ 17 ਦਸੰਬਰ

ਪੰਜਾਬ ‘ਚ 3 ਸ਼ਹਿਰਾਂ ‘ਚ ਨਗਰ-ਨਿਗਮ ਚੋਣਾਂ ਦੀ ਵੋਟਿੰਗ 17 ਦਸੰਬਰ ਨੂੰ ਹੋਵੇਗੀ। ਇਸ ਦਾ ਐਲਾਨ ਵੀਰਵਾਰ ਨੂੰ ਚੰਡੀਗੜ੍ਹ ‘ਚ ਹੋਈ ਪੰਜਾਬ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਰਾਹੀ ਕੀਤਾ ਗਿਆ। ਵੋਟਿੰਗ ਦੇ ਖਤਮ ਹੁੰਦੇ ਸਾਰ ਹੀ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। 17 ਦਸੰਬਰ ਨੂੰ ਪਟਿਆਲਾ ‘ਚ 60 ਵਾਰਡ, ਜਲੰਧਰ 80 ਵਾਰਡ ਅਤੇ ਅੰਮ੍ਰਿਤਸਰ ਦੇ 85 ਵਾਰਡਾਂ ‘ਚ ਨਗਰ-ਨਿਗਮ ਚੋਣਾਂ ਹੋਣਗੀਆਂ। ਨਾਮਜ਼ਦਗੀ ਦਾਇਰ ਕਰਨ ਦੀ ਨੋਟੀਫਿਕੇਸ਼ਨ 2 ਦਸੰਬਰ ਨੂੰ ਜਾਰੀ ਕੀਤੀ ਜਾਵੇਗੀ ਅਤੇ ਆਖਰੀ ਤਰੀਕ 6 ਦਸੰਬਰ ਤੱਕ ਹੋਵੇਗੀ ਅਤੇ 7 ਦਸੰਬਰ ਜਾਂਚ ਪੜਤਾਲ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਵਾਪਸੀ ਦਾ ਕੰਮ 8 ਦਸੰਬਰ ਤੱਕ ਚੱਲੇਗਾ। ਉਸ ਦੇ ਬਾਅਦ ਉਮੀਦਵਾਰਾਂ ਨੂੰ ਪ੍ਰਚਾਰ ਲਈ ਇਕ ਹਫਤੇ ਦਾ ਸਮਾਂ ਦਿੱਤਾ ਜਾਵੇਗਾ। 14 ਦਸੰਬਰ ਸ਼ਾਮ 5 ਵਜੇ ਨਗਰ-ਨਿਗਮ ਚੋਣਾਂ ਲਈ ਪ੍ਰਚਾਰ ਦਾ ਕੰਮ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਚੋਣਾਂ ਵਾਲੇ ਦਿਨ ਯਾਨੀ 17 ਦਸੰਬਰ ਨੂੰ ਹੀ ਦੇਰ ਸ਼ਾਮ ਤਿੰਨੋਂ ਸ਼ਹਿਰਾਂ ਦੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *