Breaking News
Home / Featured / Crime / ਕਲਯੁੱਗੀ ਮਾਂ ਦਾ ਕਾਲਾ ਕਾਰਨਾਮਾ,ਕੀਤਾ ਮਾਸੂਮ ਧੀ ਦਾ ਕਤਲ

ਕਲਯੁੱਗੀ ਮਾਂ ਦਾ ਕਾਲਾ ਕਾਰਨਾਮਾ,ਕੀਤਾ ਮਾਸੂਮ ਧੀ ਦਾ ਕਤਲ

ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਨਿਵਾੜੀ ਥਾਣਾ ਇਲਾਕੇ ‘ਚ ਇਕ ਔਰਤ (30) ਨੇ ਬੇਟੇ ਦੀ ਚਾਹਤ ‘ਚ ਆਪਣੀ 3 ਮਹੀਨੇ ਦੀ ਬੱਚੀ ਦਾ ਕਤਲ ਕਰ ਕੇ ਲਾਸ਼ ਨੂੰ ਵਾਸ਼ਿੰਗ ਮਸ਼ੀਨ ‘ਚ ਲੁਕਾ ਦਿੱਤਾ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਕਿ ਬੱਚੀ ਨੂੰ ਜਾਨਵਰ ਚੁੱਕ ਕੇ ਲੈ ਗਿਆ ਹੈ। ਇਸ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਤਾਂ ਇਸ ਦਾ ਖੁਲਾਸਾ ਹੋ ਗਿਆ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਕ ਸਾਲ ਪਹਿਲਾਂ ਆਰਤੀ ਦਾ ਵਿਆਹ ਗਾਜ਼ੀਆਬਾਦ ਦੇ ਨਿਵਾੜੀ ਥਾਣਾ ਇਲਾਕੇ ‘ਚ ਮੋਹਿਤ ਨਾਲ ਹੋਇਆ ਸੀ। ਉਨ੍ਹਾਂ ਦੋਹਾਂ ਨੂੰ ਇਕ ਬੇਟੀ ਹੋਈ ਸੀ, ਉਸ ਦਾ ਨਾਂ ਸ਼ਿਵਾਨੀ ਸੀ।
ਆਰਤੀ ਨੇ ਆਪਣੀ 3 ਮਹੀਨੇ ਦੀ ਮਾਸੂਮ ਬੱਚੀ ਦੀ ਚੁੰਨੀ ਨਾਲ ਗਲਾ ਕੇ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਵਾਸ਼ਿੰਗ ਮਸ਼ੀਨ ‘ਚ ਰੱਖੇ ਕੱਪੜਿਆਂ ਦੇ ਢੇਰ ‘ਚ ਉਸ ਦੀ ਲਾਸ਼ ਨੂੰ ਲੁਕਾ ਦਿੱਤਾ। ਪੁਲਸ ਵੱਲੋਂ ਸਖਤੀ ਨਾਲ ਪੁੱਛ-ਗਿੱਛ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਬੱਚੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ।ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਸ਼ਿਵਾਨੀ ਦੇ ਜਨਮ ਦੇ ਬਾਅਦ ਤੋਂ ਹੀ ਆਰਤੀ ਦੁਖੀ ਰਹਿੰਦੀ ਸੀ। ਉਸ ਨੂੰ ਬੇਟੇ ਦੀ ਚਾਹਤ ਸੀ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me