Home / Breaking News / ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੇਜ਼ ਹਵਾਵਾਂ ਨਾਲ ਹੋਰ ਭਿਆਨਕ ਹੋ ਗਈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ। ਅੱਗ ਵਧਣ ਦੇ ਖਤਰੇ ਕਾਰਨ ਜਲਦੀ ਹੀ 1,00,000 ਦੀ ਆਬਾਦੀ ਵਾਲਾ ਵੇਂਚੁਰਾ ਸ਼ਹਿਰ ਪ੍ਰਭਾਵਿਤ ਹੋ ਸਕਦਾ ਹੈ। ਵੇਂਚੁਰਾ ਦੇ ਕਾਊੁਂਟੀ ਫਾਇਰ ਸਾਰਜੈਂਟ ਏਰਿਕ ਬਰੁਸਕੋ ਨੇ ਦੱਸਿਆ ਕਿ ਅੱਗ ਕੱਲ ਲੱਗੀ ਸੀ ਅਤੇ ਬਾਅਦ ਵਿਚ ਕੁਝ ਹੀ ਘੰਟਿਆਂ ਦੇ ਅੰਦਰ 15 ਵਰਗ ਮੀਲ ਤੋਂ ਜ਼ਿਆਦਾ ਦੇ ਇਲਾਕੇ ਵਿਚ ਫੈਲ ਗਈ। ਇਸ ਦੇ ਚਪੇਟ ਵਿਚ ਉਹ ਜੰਗਲ ਆ ਗਿਆ,
ਜਿੱਥੇ ਬੀਤੇ ਕਈ ਦਹਾਕਿਆਂ ਤੋਂ ਅੱਗ ਨਹੀਂ ਸੀ ਲੱਗੀ। ਅੱਗ ਤੇਜ਼ ਹਵਾਵਾਂ ਕਾਰਨ ਸੈਂਟਾ ਪਾਉਲਾ ਵੱਲ ਵੱਧ ਰਹੀ ਹੈ। ਲਾਸ ਏਂਜਲਸ ਤੋਂ ਉੱਤਰ-ਪੱਛਮ ਵਿਚ ਕਰੀਬ 60 ਮੀਲ ਦੂਰ ਸਥਿਤ ਸ਼ਹਿਰ ਵਿਚ ਕਰੀਬ 30,000 ਲੋਕ ਰਹਿੰਦੇ ਹਨ। ਵੇਂਚੁਰਾ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਅੱਗ ਨਾਲ ਜਲਦੀ ਪ੍ਰਭਾਵਿਤ ਹੋ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਾਰਨ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *