Home / Breaking News / ਪੁਰਾਣੀ ਰੰਜਿਸ਼ ਤਹਿਤ 6 ਲੋਕਾਂ ‘ਤੇ ਮਾਮਲਾ ਦਰਜ, ਕੀਤਾ ਜਾਨਲੇਵਾ ਹਮਲਾ

ਪੁਰਾਣੀ ਰੰਜਿਸ਼ ਤਹਿਤ 6 ਲੋਕਾਂ ‘ਤੇ ਮਾਮਲਾ ਦਰਜ, ਕੀਤਾ ਜਾਨਲੇਵਾ ਹਮਲਾ

ਪੁਰਾਣੀ ਰੰਜਿਸ਼ ਕਾਰਨ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਪੁਲਸ ਨੇ 6 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਅਸ਼ੋਕ ਕੁਮਾਰ ਪੁੱਤਰ ਧਰਮਪਾਲ ਵਾਸੀ ਪਿੰਡ ਟੌਸਾਂ ਥਾਣਾ ਕਾਠਗੜ੍ਹ ਨੇ ਦੱਸਿਆ ਕਿ 3 ਦਸੰਬਰ ਨੂੰ ਉਸ ਦੇ ਘਰ ਕੋਲ ਇਕ ਵਿਆਹ ਸਮਾਗਮ ਸੀ, ਜਿਸ ‘ਚ ਉਸ ਦੇ ਕੁਝ ਰਿਸ਼ਤੇਦਾਰ ਆਏ ਹੋਏ ਸਨ। ਰਾਤ ਕਰੀਬ 8.00 ਵਜੇ ਉਹ ਉਨ੍ਹਾਂ ਨੂੰ ਆਪਣੇ ਘਰ ਤੋਂ ਬਾਹਰ ਛੱਡਣ ਗਿਆ ਅਤੇ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਇਕ ਸਕੋਰਪੀਓ ਗੱਡੀ ਆ ਕੇ ਰੁਕੀ, ਜਿਸ ‘ਚੋਂ ਅਵਤਾਰ ਚੰਦ ਪੁੱਤਰ ਸਦਾਰਾਮ ਵਾਸੀ ਟੌਸਾ ਬਾਹਰ ਆਇਆ ਅਤੇ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ ਲੋਕ ਜਿਨ੍ਹਾਂ ਨਾਲ 3 ਅਣਪਛਾਤੇ ਵਿਅਕਤੀ ਵੀ ਸ਼ਾਮਲ ਸਨ, ਨੇ ਉਸ ‘ਤੇ ਕਿਰਚ ਨਾਲ ਜਾਨਲੇਵਾ ਹਮਲਾ ਕੀਤਾ। ਉਸ ਦੇ ਸ਼ੋਰ ਮਚਾਉਣ ਤੋਂ ਬਾਅਦ ਮੌਕੇ ‘ਤੇ ਲੋਕ ਇਕੱਠੇ ਹੋ ਗਏ ਪਰ ਉਕਤ ਦੋਸ਼ੀਆਂ ਕੋਲ ਅਸਲਾ ਹੋਣ ਕਾਰਨ ਕੋਈ ਵੀ ਅੱਗੇ ਆਉਣ ਦੀ ਹਿੰਮਤ ਨਹੀਂ ਕਰ ਸਕਿਆ। ਉਸ ਨੇ ਦੱਸਿਆ ਕਿ ਲੋਕਾਂ ਦੇ ਬਾਹਰ ਨਿਕਲ ਆਉਣ ‘ਤੇ ਉਕਤ ਦੋਸ਼ੀ ਉਥੋਂ ਭੱਜ ਗਏ।
ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *