Home / Breaking News / ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਗਲੇ ਹਫਤੇ ਚੀਨ ਯਾਤਰਾ ਕਰਨਗੇ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਗਲੇ ਹਫਤੇ ਚੀਨ ਯਾਤਰਾ ਕਰਨਗੇ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਉੱਤਰੀ ਕੋਰੀਆ ਦੇ ਵੱਧਦੇ ਪਰਮਾਣੂ ਅਤੇ ਮਿਜ਼ਾਈਲ ਖਤਰਿਆਂ ਨੂੰ ਲੈ ਕੇ ਤੇਜ਼ ਹੋਏ ਤਣਾਅ ਵਿਚ ਅਗਲੇ ਹਫਤੇ ਚੀਨ ਜਾਣਗੇ। ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਦੀਆਂ ਕਈ ਪਾਬੰਦੀਆਂ ਦੀ ਚਿੰਤਾ ਕਿਤੇ ਬਿਨਾਂ ਹਾਲ ਵਿਚ ਹੀ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ(ਆਈ. ਸੀ. ਬੀ. ਐੱਮ.) ਦਾ ਪਰੀਖਣ ਕੀਤਾ ਸੀ, ਜਿਸ ਦੇ ਕੁਝ ਹਫਤਿਆਂ ਮਗਰੋਂ ਹੀ ਮੂਨ ਦੀ ਇਹ ਯਾਤਰਾ ਹੋ ਰਹੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਨੇ ਦੱਸਿਆ ਕਿ ਉਹ ਚੀਨ ਦੀ 4 ਦਿਨਾਂ ਦੀ ਯਾਤਰਾ ਲਈ ਅਗਲੇ ਬੁੱਧਵਾਰ ਨੂੰ ਬੀਜਿੰਗ ਪਹੁੰਚਣਗੇ ਅਤੇ ”ਉੱਤਰੀ ਕੋਰੀਆਈ ਮੁੱਦੇ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰਨ” ਦੇ ਤਰੀਕਿਆਂ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚਰਚਾ ਕਰਨਗੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *