Home / Breaking News / ਦੋ ਜਵਾਨਾਂ ਨੂੰ ਕੀਤਾ ਗਿਆ ਸਨਮਾਨਿਤ

ਦੋ ਜਵਾਨਾਂ ਨੂੰ ਕੀਤਾ ਗਿਆ ਸਨਮਾਨਿਤ

ਸੀਮਾ ਸੁਰੱਖਿਆ ਬਲ ਦੀ 112 ਬਟਾਲੀਅਨ ਦੇ ਦੋ ਨੌਜਵਾਨਾਂ ਨੇ ਬੀਤੀ ਰਾਤ ਰੋਸਾ ਬੀ. ਓ. ਪੀ ਦੇ ਸਾਹਮਣੇ ਪਾਕਿਸਤਾਨ ਤੋਂ ਲੈ ਕੇ ਆ ਰਹੇ ਤਿੰਨ ਤਸੱਕਰਾਂ ਨੂੰ ਵਾਪਸ ਭੱਜਣ ਦੇ ਲਈ ਮਜ਼ਬੂਰ ਕੀਤਾ ਅਤੇ 55 ਕਿਲੋਗ੍ਰਾਂਮ ਹੈਰੋਇਨ ਸਮੇਤ ਦੋ ਰਿਵਾਲਵਰ ਬਰਾਮਦ ਕੀਤੇ, ਉਨ੍ਹਾਂ ਨੂੰ ਅੱਜ ਸੀਮਾ ਸੁਰੱਖਿਆ ਬਲ ਦੇ ਆਈ. ਜੀ ਮੁਕਲ ਗੋਇਲ ਨੇ 10 ਹਜ਼ਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸੀਮਾ ਸੁਰੱਖਿਆ ਬਲ ਦੇ ਮਹਾਨਿਦੇਸ਼ਕ ਨੂੰ ਇਨ੍ਹਾਂ ਦੋਵਾਂ ਜਵਾਨਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਸਿਫਾਰਿਸ਼ ਕਰਨ ਦਾ ਐਲਾਨ ਕੀਤਾ।
ਆਈ. ਜੀ. ਗੋਇਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਜਵਾਨਾਂ ਨੇ ਆਪਣੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਇਲਾਕੇ ਦੀ ਤਾਲਾਸ਼ੀ ਲੈਣ ਤੇ ਹੈਰੋਇਨ ਅਤੇ ਰਿਵਾਲਵਰ ਬਰਾਮਦ ਹੋਏ। ਗੁਰਦਾਸਪੁਰ ਸੈਕਟਰ ’ਚ ਅੱਜ ਤੱਕ ਇਹ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ ਗਈ ਹੈ। ਉਨ੍ਹਾਂ ਨੇ ਦੋਵਾਂ ਜਵਾਨਾਂ ਨੂੰ ਇਸ ਬਹਾਦੁਰੀ ਦੀ ਸਾਬਾਸ਼ੀ ਦਿੰਦੇ ਹੋਏ ਆਪਣੇ ਵਲੋਂ 10 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕਰਨ ਦੇ ਨਾਲ ਕਿਹਾ ਕਿ ਇਨ੍ਹਾਂ ਨੂੰ ਵਿਸ਼ੇਸ ਸਨਮਾਨ ਦਿਵਾਉਣ ਦੇ ਲਈ ਸੀਮਾ ਸੁਰੱਖਿਆ ਬਲ ਦੇ ਮਹਾਨਿਦੇਸ਼ਕ ਨੂੰ ਵੀ ਲਿਖਿਆ ਜਾਵੇਗਾ। ਆਈ. ਜੀ. ਨੇ ਦੱਸਿਆ ਕਿ ਇਸ ਸਾਲ ਅਜੇ ਤੱਕ ਪਾਕਿਸਤਾਨ ਤੋਂ ਲਿਆਂਦੀ ਜਾ ਰਹੀ 257 ਕਿਲੋਗ੍ਰਾਮ ਤੋਂ ਜ਼ਿਆਦਾ ਹੈਰੋਇਨ ਫੜੀ ਜਾ ਚੁੱਕੀ ਹੈ, ਜਿਸ ’ਚ ਅੱਜ ਫੜੀ ਗਈ ਹੈਰੋਇਨ ਵੀ ਸ਼ਾਮਲ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *