Breaking News
Home / Breaking News / ਉੱਚ ਸਿੱਖਿਆ ਗ੍ਰਾਸ ਐਨਰੋਲਮੈਂਟ ਰੇਸ਼ੋ ਵਿਚ ਦਰਜ ਕੀਤਾ ਮਾਮੂਲੀ ਸੁਧਾਰ

ਉੱਚ ਸਿੱਖਿਆ ਗ੍ਰਾਸ ਐਨਰੋਲਮੈਂਟ ਰੇਸ਼ੋ ਵਿਚ ਦਰਜ ਕੀਤਾ ਮਾਮੂਲੀ ਸੁਧਾਰ

ਭਾਰਤੀ ਉੱਚ ਸਿੱਖਿਆ ਦੀ ਗ੍ਰਾਸ ਐਨਰੋਲਮੈਂਟ ਰੇਸ਼ੋ ਵਿਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ ਹੈ, ਭਾਵੇਂ ਇਹ ਸੁਧਾਰ ਮਾਮੂਲੀ ਹੀ ਹੈ ਪਰ ਗ੍ਰਾਸ ਐਨਰੋਲਮੈਂਟ ਰੇਸ਼ੋ (ਜੀ. ਈ. ਆਰ) ਘੱਟ ਹੋਣ ਨਾਲੋਂ ਤਾਂ ਚੰਗਾ ਹੈ। ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰਾਲਾ ਵਲੋਂ ਜਾਰੀ ਆਲ ਇੰਡੀਆ ਹਾਇਰ ਐਜੂਕੇਸ਼ਨ ਸਰਵੇ ਵਿਚ ਦੱਸਿਆ ਗਿਆ ਹੈ ਕਿ ਦੇਸ਼ ਦੀ ਜੀ. ਈ. ਆਰ. 2015-16 ਵਿਚ 24.5 ਫੀਸਦੀ ਸੀ। ਉਹ 2016-17 ਵਿਚ ਵਧ ਕੇ 25.2 ਫੀਸਦੀ ਹੋ ਗਈ। ਇਹ ਜੀ. ਈ. ਆਰ. ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਤੇ ਰਿਸਰਚ ਲੈਵਲ ਸਟੱਡੀਜ਼ ਵਿਚ ਵਿਦਿਆਰਥੀਆਂ ਵਲੋਂ ਲਏ ਗਏ ਦਾਖਲਿਆਂ ‘ਤੇ ਆਧਾਰਿਤ ਹੈ।  ਹਾਇਰ ਐਜੂਕੇਸ਼ਨ ਵਿਚ ਓਵਰਆਲ ਗ੍ਰਾਸ ਐਨਰੋਲਮੈਂਟ ਰੇਸ਼ੋ ਵਿਚ ਮਾਮੂਲੀ ਵਾਧੇ ਪਿੱਛੇ ਵੀ ਸੁਰੱਖਿਆ ਵਿਵਸਥਾ ਮੁੱਖ ਕਾਰਨ ਹੋ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਕੂਲ ਪੱਧਰ ‘ਤੇ ਲੜਕੀਆਂ ਦੀ ਜੀ. ਈ. ਆਰ. ਦੀ ਕਮੀ ਦਰਜ ਕੀਤੀ ਗਈ ਸੀ, ਜਿਸ ਦਾ ਕਾਰਨ ਸੁਰੱਖਿਆ ਵਿਵਸਥਾ ਪੁਖਤਾ ਨਾ ਹੋਣਾ ਹੀ ਮੰਨਿਆ ਗਿਆ ਸੀ। ਹਾਇਰ ਐਜੂਕੇਸ਼ਨ ਵਿਚ ਇਸ ਕਾਰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *