Home / Breaking News / ਕੰਮ ਨਾ ਕਰਨ ਵਾਲੇ ਪੰਜਾਬ ਦੇ ਮੰਤਰੀਆਂ ਦੀ ਛੁੱਟੀ ਦੀ ਤਿਆਰੀ

ਕੰਮ ਨਾ ਕਰਨ ਵਾਲੇ ਪੰਜਾਬ ਦੇ ਮੰਤਰੀਆਂ ਦੀ ਛੁੱਟੀ ਦੀ ਤਿਆਰੀ

ਕੈਬਨਿਟ ਵਿਸਥਾਰ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦਾ ਧਿਆਨ ਪੰਜਾਬ ਲੀਡਰਸ਼ਿਪ ਦੇ ਘਟੀਆ ਕਾਰਗੁਜ਼ਾਰੀ ਵਾਲੇ ਮੰਤਰੀਆਂ ਵੱਲ ਹੋ ਗਿਆ ਹੈ[ ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਸਾਰੇ ਵਿਭਾਗਾਂ ‘ਚ ਹੋ ਰਹੇ ਕੰਮਾਂ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਹਨ[ ਫਿਲਹਾਲ ਕੈਬਨਿਟ ਦੇ ਵਿਸਥਾਰ ਦੌਰਾਨ ਵੱਡਾ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਆਪਣੀ ਕਾਰਗੁਜ਼ਾਰੀ ਕਾਰਨ 2 ਹੋਰ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ[ ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵੀਆਂ ਨਿਯੁਕਤੀਆਂ ‘ਚ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ[ ਇਸ ਤੋਂ ਇਲਾਵਾ ਰਾਹੁਲ ਬ੍ਰਿਗੇਡ ਦੇ ਘੱਟੋ-ਘੱਟ 2 ਨਵੇਂ ਚਿਹਰਿਆਂ ਦੀ ਕੈਬਨਿਟ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ[

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *