Home / Breaking News / ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਚਰਚਾ

ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਚਰਚਾ

‘ਵਰਲਡ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ’ ਅਤੇ ਸੀ.ਟੀ. ਗਰੁੱਪ ਵਲੋਂ ਪੰਜਾਬ ਜਾਗ੍ਰਿਤੀ ਮੰਚ ਦੇ ਸਹਿਯੋਗ ਨਾਲ ਸੀ.ਟੀ. ਕੈਂਪਸ ਸ਼ਾਹਪੁਰ (ਨਕੋਦਰ ਰੋਡ) ਵਿਖੇ ਕਰਵਾਈ ਜਾ ਰਹੀ ਦੋ ਦਿਨਾਂ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਪਹਿਲੇ ਦਿਨ ‘ਮੀਡੀਆ ਦੀ ਆਜ਼ਾਦੀ’ ਵਿਸ਼ੇ ‘ਤੇ ਚਰਚਾ ਹੋਈ[ ਇਸ ਕਾਨਫਰੰਸ ‘ਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਡੈਲੀਗੇਡਟਸ ਨਾਲ ਵੀ ਮੁਲਾਕਾਤ ਕਰ, ਵਿਚਾਰ-ਚਰਚਾ ਕੀਤੀ ਗਈ ਹੈ[ ਜਿਸ ‘ਚ ਹਿੱਸਾ ਲੈਂਦਿਆਂ ਮੀਡੀਆ ਜਗਤ ਦੀਆਂ ਵੱਖ-ਵੱਖ ਦਿੱਗਜ਼ ਸਖਸ਼ੀਅਤਾਂ ਨੇ ਮੀਡੀਆ ‘ਤੇ ਹੋ ਰਹੇ ਚੌਤਰਫਾ ਹਮਲਿਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਮੀਡੀਆ ਅਦਾਰਿਆਂ ਸਾਹਮਣੇ ਆਪਣੀ ਭਰੋਸੋਯੋਗਤਾ ਬਣਾਈ ਰੱਖਣੀ ਵੱਡੀ ਚੁਣੌਤੀ ਹੈ[ ਉਨ੍ਹਾਂ ਕਿਹਾ ਕਿ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ, ਇਸ ਸਮੇਂ ਸਰਕਾਰੀ ਦਬਾਅ ਦੇ ਨਾਲ-ਨਾਲ ਵੱਡਾ ਖਤਰਾ ਕਾਰਪੋਰੇਟ ਅਦਾਰਿਆਂ ਤੋਂ ਵੀ ਹੈ[ ਇਸ ਤੋਂ ਪਹਿਲਾਂ ਕਾਨਫਰੰਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ[ ਇਸ ਮੌਕੇ ਉਨ੍ਹਾਂ ਦੇ ਨਾਲ ਸੀ.ਟੀ. ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਦੇਸ਼ ਦੀ ਸਿਆਸਤ ‘ਤੇ ਮਜ਼ਬੂਤ ਪਕੜ ਰੱਖਣ ਵਾਲੇ ਸੀਨੀਅਰ ਪੱਤਰਕਾਰ ਸ੍ਰੀ ਵਿਨੋਦ ਸ਼ਰਮਾ (ਹਿੰਦੁਸਤਾਨ ਟਾਈਮਜ਼), ਉੱਘੇ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ, ਹਿੰਦੀ ਪੱਤਰਕਾਰਤਾ ਦੇ ਖੇਤਰ ਦੀ ਨਾਮਵਰ ਸਖਸ਼ੀਅਤ ਸ੍ਰੀ ਅਮਿਤ ਸ਼ਰਮਾ, ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ, ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਪੰਡਿਤਰਾਓ ਧਰੇਨਵਰ ਸਣੇ ਮੰਚ ਦੇ ਸਕੱਤਰ ਸ੍ਰੀ ਦੀਪਕ ਬਾਲੀ ਆਦਿ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਵੀ ਮੌਜੂਦ ਸਨ[ ਇਸ ਦੌਰਾਨ ਮੰਚ ਤੋਂ ਸੰਬੋਧਨ ਕਰਦਿਆਂ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਤੇ ਸ੍ਰੀ ਸੁੱਖੀ ਬਾਠ ਜੀ ਨੇ ਇਸ ਕਾਨਫਰੰਸ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ[

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *