Breaking News
Home / Breaking News / ਮੋਬਾਇਲ ਲੁੱਟਣ ਵਾਲੇ ਤਿੰਨ ਵਿਅਕਤੀਆਂ ਕਾਬੂ

ਮੋਬਾਇਲ ਲੁੱਟਣ ਵਾਲੇ ਤਿੰਨ ਵਿਅਕਤੀਆਂ ਕਾਬੂ

ਸੰਗਰੂਰ ਪੁਲਿਸ ਨੇ ਮੂਣਕ ਵਿਖੇ ਮੋਬਾਇਲ ਮਾਲਕ ‘ਤੇ ਜਾਨਲੇਵਾ ਹਮਲਾ ਕਰਕੇ ਮੋਬਾਇਲ ਲੁੱਟਣ ਵਾਲੇ ਤਿੰਨ ਵਿਅਕਤੀਆਂ ਨੂੰ 25 ਮੋਬਾਇਲਾਂ ਸਮੇਤ ਕਾਬੂ ਕੀਤਾ ਗਿਆ[ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 4 ਦਸੰਬਰ 2017 ਨੂੰ ਮਨੀਸ਼ ਜੈਨ ਨੇ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ‘ਤੇ ਪੁਲਿਸ ਨੇ ਸਖਤੀ ਨਾਲ ਕਾਰਵਾਈ ਕਰਦੇ ਹੋਏ 17 ਜਨਵਰੀ ਨੂੰ ਪੁਲਸ ਪਾਰਟੀ ਨੇ ਪਿੰਡ ਲਹਿਲ ਕਲਾਂ ਦੌਰਾਨੇ ਨਾਕਾਬੰਦੀ ਕਰਕੇ ਦੋਸ਼ੀ ਪੱਪੀ ਸਿੰਘ, ਜਗਜੀਤ ਸਿੰਘ, ਜਗਸੀਰ ਸਿੰਘ ਉਰਫ਼ ਲੱਭੂ ਨੂੰ ਮੋਟਰਸਾਇਕਲ ਮਾਰਕਾ ਪਲਸਰ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ[ ਮੁਲਜ਼ਮ ਪੱਪੀ ਸਿੰਘ ਪਾਸੋਂ ਇਕ ਚਾਕੂ, ਇਕ ਪਿੱਠੂ ਬੈਗ ‘ਚੋਂ 25 ਮੋਬਾਇਲ ਫੋਨ ਬਰਾਮਦ ਕਰਵਾਏ[ ਪੁਲਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ[

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *