Breaking News
Home / Breaking News / ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ

ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ

ਪਾਕਿਸਤਾਨ ਆਪਣੀ ਭਾਰਤ ਦੇ ਨਾਲ ਲਗਦੀ ਸਰਹੱਦ ‘ਤੇ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ[ ਅਸਲ ਵਿਚ ਪਾਕਿਸਤਾਨੀ ਫ਼ੌਜ ਗਣਤੰਤਰ ਦਿਵਸ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸੇ ਕਰਕੇ ਉਸ ਵੱਲੋਂ ਸਰਹੱਦ ‘ਤੇ ਤਾਬੜਤੋੜ ਗੋਲੀਬਾਰੀ ਕਰਕੇ ਭਾਰਤੀ ਫ਼ੌਜ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ[ ਜੰਮੂ ਖੇਤਰ ਵਿਚ ਕੌਮਾਂਤਰੀ ਸਰਹੱਦ ਤੋਂ ਲੈ ਕੇ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ[ 18 ਸੈਕਟਰਾਂ ਵਿਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲੀਬਾਰੀ ਨਾਲ ਸਰਹੱਦ ‘ਤੇ ਜੰਗ ਵਰਗੇ ਹਾਲਾਤ ਬਣ ਚੁੱਕੇ ਹਨ[ ਪਾਕਿਸਤਾਨ ਨੇ 50 ਤੋਂ ਜ਼ਿਆਦਾ ਚੌਂਕੀਆਂ ਅਤੇ 100 ਤੋਂ ਜ਼ਿਆਦਾ ਪਿੰਡਾਂ ‘ਤੇ ਜਮ ਕੇ ਮੋਟਰਾਰ ਦਾਗ਼ੇ[ ਪਾਕਿਸਤਾਨ ਕਈ ਚੌਂਕੀਆਂ ਅਤੇ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ[ ਇਸ ਵਿਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ[ ਪਾਕਿਸਤਾਨੀ ਗੋਲੀਬਾਰੀ ‘ਚ ਹੁਣ ਤੱਕ ਤਿੰਨ ਜਵਾਨਾਂ ਸਮੇਤ ਅੱਠ ਦੀ ਮੌਤ ਹੋ ਚੁੱਕੀ ਹੈ[ 35 ਦੇ ਕਰੀਬ ਲੋਕ ਜ਼ਖ਼ਮੀ ਹੋ ਚੁੱਕੇ ਹਨ[ ਉੱਥੇ ਹੀ ਅਖਨੂਰ ਸੈਕਟਰ ਵਿਚ ਵੀ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ[ ਸਰਹੱਦੀ ਖੇਤਰਾਂ ਤੋਂ ਲੋਕਾਂ ਦਾ ਉਜਾੜਾ ਜਾਰੀ ਹੈ[ ਗੋਲੀਬਾਰੀ ਵਿਚ ਲੋਕਾਂ ਦੇ ਕਈ ਪਸ਼ੂ ਵੀ ਮਾਰੇ ਗਏ ਹਨ[

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *