Home / Breaking News / ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ[ ਬਾਇਓਟੈਕਨੋਲੋਜੀ ਡਿਵੈਲਪਮੈਂਟ ਐਸੋਸੀਏਸ਼ਨ ਆਫ ਇੰਡੀਆ ਨਾਲ ਮਿਲ ਕੇ ਖੇਤੀਬਾੜੀ ਵਿਕਾਸ ਕੇਂਦਰ ਰਬੀ ਸੀਜਨ ਤੋਂ ਫ਼ਸਲਾਂ ਦੀ ਖਰੀਦ ਬਦਲੇ, ਬਿਨ੍ਹਾਂ ਕਿਸੇ ਕਟੌਤੀ ਦੇ ਕਿਸਾਨਾਂ ਨੂੰ ਸਿੱਧੀ ਰਕਮ ਅਦਾਇਗੀ ਕਰੇਗਾ[ ਇਹ ਕਿਸਾਨ ਉਤੇ ਨਿਰਭਰ ਹੋਵੇਗਾ ਕਿ ਉਹ ਆਪਣੀ ਫ਼ਸਲ ਮੰਡੀ ਵਿੱਚ ਵੇਚਣਾ ਚਾਹੁੰਦਾ ਹੈ, ਜਾਂ ਫਿਰ ਆਪਣੇ ਖੇਤ ਵਿੱਚ ਹੀ[ ਖੇਤੀਬਾੜੀ ਵਿਕਾਸ ਕੇਂਦਰ ਨੇ ਆਪਣੀ ਸ਼ੁਰੂਆਤ ਵਿੱਚ ਤਿੰਨ ਹੋਰ ਰਾਜਾਂ ਤੋਂ ਇਲਾਵਾ ਪੰਜਾਬ ਅੰਦਰ ਹਰ ਤਹਿਸੀਲ ਵਿੱਚ ਆਪਣੇ ਕੇਂਦਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ, ਇਸਦੇ ਤਹਿਤ ਹੀ ਪੰਜਾਬ ਦੀਆਂ 48 ਤਹਿਸੀਲਾਂ ਵਿੱਚ ਕੇਂਦਰ ਖੋਲ੍ਹ ਦਿੱਤੇ ਗਏ ਹਨ ਅਤੇ 20 ਦਿਨਾਂ ਅੰਦਰ ਬਾਕੀ ਤਹਿਸੀਲਾਂ ਵਿੱਚ ਵੀ ਕੇਂਦਰ ਖੋਲ੍ਹ ਦਿੱਤੇ ਜਾਣਗੇ [ ਇਨਾਂ ਕੇਂਦਰਾਂ ਉਤੇ ਫ਼ਸਲਾਂ ਦੀ ਜਾਣਕਾਰੀ ਤੋਂ ਇਲਾਵਾ ਸਬਸਿਡੀ ਵਾਲੇ ਬੀਜ, ਕੀਟਨਾਸ਼ਕ ,ਖਾਦ ਅਤੇ ਕਿਰਾਏ ਉਤੇ ਖੇਤੀ ਉਪਕਰਨ ਮੁਹੱਈਆ ਕਰਵਾਏ ਜਾਣਗੇ[

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *