Home / Breaking News / ਕਾਂਗਰਸ ਇਜਲਾਸ ਤੋਂ ਬਾਅਦ ਹੋ ਸਕਦੈ ਰਾਹੁਲ ਟੀਮ ਦਾ ਐਲਾਨ

ਕਾਂਗਰਸ ਇਜਲਾਸ ਤੋਂ ਬਾਅਦ ਹੋ ਸਕਦੈ ਰਾਹੁਲ ਟੀਮ ਦਾ ਐਲਾਨ

ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਆਪਣੀ ਨਵੀਂ ਟੀਮ ਦਾ ਗਠਨ ਕਰ ਸਕਦੇ ਹਨ[ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤੀ ਦਿੱਤੀ ਜਾਵੇ, ਤਾਂ ਜੋ ਮਿਸ਼ਨ 2019 ਵਲ ਵਧਿਆ ਜਾ ਸਕੇ[ ਪਾਰਟੀ ਰਣਨੀਤੀਕਾਰ ਮੰਨਦੇ ਹਨ ਕਿ ਇਜਲਾਸ ਤੋਂ ਬਾਅਦ ਕਦੀ ਵੀ ਕਾਂਗਰਸ ਪ੍ਰਧਾਨ ਦੀ ਨਵੀਂ ਟੀਮ ਦਾ ਐਲਾਨ ਹੋ ਸਕਦਾ ਹੈ[ ਕਾਂਗਰਸ ਇਜਲਾਸ ਫਰਵਰੀ ਦੇ ਆਖਰੀ ਹਫਤੇ ਵਿਚ ਪੰਜਾਬ ਜਾਂ ਦਿੱਲੀ ਵਿਚ ਹੋਣ ਦੀ ਸੰਭਾਵਨਾ ਹੈ[ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਇਜਲਾਸ ਫਰਵਰੀ ਦੇ ਅੰਤ ਵਿਚ ਰੱਖਣ ਦਾ ਸਹੀ ਸਮਾਂ ਹੈ[ ਉਹ ਕਹਿੰਦੇ ਹਨ ਕਿ ਸੰਸਦ ਦੇ ਬਜਟ ਸੈਸ਼ਨ ਦਰਮਿਆਨ ਇਜਲਾਸ ਲਈ ਸਭ ਤੋਂ ਢੁਕਵਾਂ ਸਮਾਂ ਹੈ, ਕਿਉਂਕਿ ਉਸ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਚੋਣਾਂ ਸ਼ੁਰੂ ਹੋ ਜਾਣਗੀਆਂ ਤੇ ਇਜਲਾਸ ਕਈ ਮਹੀਨੇ ਲਈ ਟਲ ਜਾਵੇਗਾ[ ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਹਿੱਸਾ 29 ਜਨਵਰੀ ਤੋਂ ਸ਼ੁਰੂ ਹੋ ਕੇ 9 ਫਰਵਰੀ ਤੱਕ ਚੱਲੇਗਾ[ ਇਸ ਤੋਂ ਬਾਅਦ ਦੂਜਾ ਹਿੱਸਾ ੫ ਮਾਰਚ ਤੋਂ ਸ਼ੁਰੂ ਹੋਵੇਗਾ[ ਅਜਿਹੀ ਸਥਿਤੀ ਵਿਚ ਪਾਰਟੀ ਕੋਲ ਫਰਵਰੀ ਦੇ ਆਖਿਰ ਵਿਚ ਇਜਲਾਸ ਲਈ ਲੋੜੀਂਦਾ ਸਮਾਂ ਹੈ[

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *