Home / Breaking News / ਬਜਟ 2018 : ਲੋਕਾਂ ਨੂੰ ਮਿਲੇਗੀ ਰਾਹਤ,

ਬਜਟ 2018 : ਲੋਕਾਂ ਨੂੰ ਮਿਲੇਗੀ ਰਾਹਤ,

ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਇਸ ਸਾਲ ਜਨਤਾ ਨੇ ਕੁਝ ਜ਼ਿਆਦਾ ਹੀ ਉਮੀਦਾਂ ਲਾ ਰੱਖੀਆਂ ਹਨ।ਮੋਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੋਵੇਗਾ। ਅਜਿਹੇ ‘ਚ ਸੰਭਾਵਨਾ ਹੈ ਕਿ ਇਸ ਵਾਰ ਸਰਕਾਰ ਬਜਟ ‘ਚ ਮੱਧ ਵਰਗ ਨੂੰ ਖੁਸ਼ ਕਰਨ ਦੇ ਨਾਲ ਆਮ ਜਨਤਾ ਲਈ ਕਈ ਐਲਾਨ ਕਰ ਸਕਦੀ ਹੈ।ਇਸ ਵਾਰ ਦੇ ਬਜਟ ‘ਚ ਜੋ ਸਭ ਤੋਂ ਵੱਡੀਆਂ ਉਮੀਦਾਂ ਹਨ ਉਹ ਇਸ ਤਰ੍ਹਾਂ ਹਨ…
ਹਰ ਬਜਟ ਦੀ ਤਰ੍ਹਾਂ ਇਸ ਵਾਰ ਵੀ ਆਮ ਬਜਟ ‘ਚ ਇਨਕਮ ਟੈਕਸ (ਆਮਦਨ ਕਰ) ਨੂੰ ਲੈ ਕੇ ਹੋਣ ਵਾਲੇ ਐਲਾਨਾਂ ‘ਤੇ ਸਭ ਤੋਂ ਜ਼ਿਆਦਾ ਨਜ਼ਰ ਹੈ। ਕਈ ਲੋਕ ਮੰਨ ਰਹੇ ਹਨ ਕਿ ਇਸ ਵਾਰ ਸਰਕਾਰ 3 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਨੂੰ ਆਮਦਨ ਕਰ ਦੇ ਦਾਇਰੇ ‘ਚੋਂ ਬਾਹਰ ਰੱਖਣ ਦਾ ਐਲਾਨ ਕਰ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਵੀ ਆਪਣੀ ਰਿਪੋਰਟ ‘ਚ ਸਰਕਾਰ ਨੂੰ ਆਮਦਨ ਕਰ ਛੋਟ 3 ਲੱਖ ਰੁਪਏ ਤਕ ਵਧਾਉਣ ਦੀ ਮੰਗ ਕੀਤੀ ਹੈ। ਹੁਣ ਤਕ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ‘ਤੇ 5 ਫੀਸਦੀ, 5 ਲੱਖ ਰੁਪਏ ਤੋਂ ਉਪਰ ਅਤੇ 10 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ‘ਤੇ 20 ਫੀਸਦੀ ਅਤੇ 10 ਲੱਖ ਰੁਪਏ ਤੋਂ ਉਪਰ ਦੀ ਸਾਲਾਨਾ ਕਮਾਈ ‘ਤੇ 30 ਫੀਸਦੀ ਆਮਦਨ ਕਰ ਦੀ ਵਿਵਸਥਾ ਹੈ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *