Breaking News
Home / Breaking News / 8 ਮਹੀਨਿਆਂ ਦੀ ਬੱਚੀ ਦੇ ਯੌਨ ਸ਼ੋਸ਼ਣ-ਸਰਜਰੀ ਤੋਂ ਬਾਅਦ ਮਾਸੂਮ ਖਤਰੇ ਤੋਂ ਬਾਹਰ

8 ਮਹੀਨਿਆਂ ਦੀ ਬੱਚੀ ਦੇ ਯੌਨ ਸ਼ੋਸ਼ਣ-ਸਰਜਰੀ ਤੋਂ ਬਾਅਦ ਮਾਸੂਮ ਖਤਰੇ ਤੋਂ ਬਾਹਰ

ਦਿੱਲੀ ਦੀ ਸ਼ਕੂਰਬਸਤੀ ਇਲਾਕੇ ਤੋਂ 8 ਮਹੀਨਿਆਂ ਦੀ ਬੱਚੀ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਸ ਨੇ ਬੱਚੀ ਦੇ ਚਚੇਰੇ ਭਰਾ (28) ਨੂੰ ਦੇਰ ਰਾਤ ਗ੍ਰਿਫਤਾਰ ਕੀਤਾ। ਮਾਮਲਾ ਐਤਵਾਰ ਦਾ ਹੈ। ਬੱਚੀ ਦੀ ਮਾਂ ਜਦੋਂ ਐਤਵਾਰ ਰਾਤ ਕੰਮ ਤੋਂ ਘਰ ਆਈ, ਉਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਾ। ਜ਼ਖਮੀ ਹਾਲਤ ‘ਚ ਬੱਚੀ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਮੁੱਖ ਸਵਾਤੀ ਮਿੱਤਲ ਸੋਮਵਾਰ ਨੂੰ ਬੱਚੀ ਨੂੰ ਮਿਲਣ ਹਸਪਤਾਲ ਪੁੱਜੀ ਸੀ। ਸਿਲਸਿਲੇਵਾਰ ਟਵੀਟ ‘ਚ ਉਨ੍ਹਾਂ ਨੇ ਘਟਨਾ ਨੂੰ ਲੈ ਕੇ ਆਪਣਾ ਦਰਦ ਜ਼ਾਹਰ ਕੀਤਾ, ਉਨ੍ਹਾਂ ਨੇ ਲਿਖਿਆ,”ਇਹ ਡੀ.ਸੀ.ਡਬਲਿਊ. ਦਾ ਬਲਾਤਕਾਰ ਹੈ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬਲਾਤਕਾਰ ਦੋਸ਼ੀਆਂ ਨੂੰ 6 ਮਹੀਨਿਆਂ ਦੇ ਅੰਦਰ ਸਜ਼ਾ ਦੇਣ ਦੀ ਅਪੀਲ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਪੁਲਸ ਨੇ ਦੱਸਿਆ ਕਿ ਪੀੜਤ ਬੱਚੀ ਦੀ ਸਰਜਰੀ ਕੀਤੀ ਗਈ ਹੈ ਅਤੇ ਹੁਣ ਉਹ ਪਹਿਲਾਂ ਨਾਲੋਂ ਬਿਹਤਰ ਹੈ। ਉਸ ਨੂੰ ਜਲਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਸ ਦੇ ਮਾਤਾ-ਪਿਤਾ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *