Home / Breaking News / ਦਿੱਲੀ ਦੀ ਸੜਕ ‘ਤੇ ਹੋਇਆ ਕਤਲ

ਦਿੱਲੀ ਦੀ ਸੜਕ ‘ਤੇ ਹੋਇਆ ਕਤਲ

ਦਿੱਲੀ  ਵਿਚ ਸੜਕ ਇਕ ਲੜਕੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਅੰਕਿਤ ਦੀ ਮਾਂ ਸੜਕ ‘ਤੇ ਆਪਣੇ ਬੇਟੇ ਦੀ ਜਾਨ ਬਚਾਉਣ ਲਈ ਲੋਕਾਂ ਤੋਂ ਮਦਦ ਮੰਗਦੀ ਰਹੀ ਪਰ ਕੋਈ ਸਾਹਮਣੇ ਨਹੀਂ ਆਇਆ। ਇਸ ਦੌਰਾਨ ਉਸ ਦੀ ਮਾਂ ਉਸ ਦੇ ਗਲੇ ‘ਤੇ ਚੁੰਨੀ ਬੰਨ੍ਹ ਕੇ ਖੂਨ ਦਾ ਵਹਾਅ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। ਜਦੋਂ ਉਨ੍ਹਾਂ ਲੋਕਾਂ ਨੇ ਅੰਕਿਤ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਤੜਫਦਾ ਬਾਹਰ ਸੁੱਟ ਦਿੱਤਾ ਤਾਂ ਕਾਫੀ ਦੇਰ ਬਾਅਦ ਉਸ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਅੰਕਿਤ ਦਮ ਤੋੜ ਚੁੱਕਿਆ ਸੀ।
ਗ੍ਰਿਫਤਾਰ ਕੀਤੇ ਗਏ ਲੜਕੀ ਦੇ ਪਿਤਾ, ਮਾਮਾ ਅਤੇ ਚਾਚਾ ਨੇ ਬਿਆਨ ਦਿੱਤਾ ਕਿ ਉਨ੍ਹਾਂ ਦੀ ਲੜਕੀ ਦੀ ਉਮਰ 20 ਸਾਲ ਹੋ ਗਈ ਸੀ ਅਤੇ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ। 2 ਰਿਸ਼ਤੇ ਵੀ ਆਏ ਸਨ ਪਰ ਲੜਕੀ ਰਿਸ਼ਤਿਆਂ ਨੂੰ ਠੁਕਰਾ ਦਿੰਦੀ ਸੀ। ਹਾਲ ‘ਚ ਉਸ ਦੀ ਸਗਾਈ ਤੈਅ ਹੋਈ ਸੀ ਪਰ ਲੜਕੀ ਨੇ ਅੰਕਿਤ ਨਾਲ ਵਿਆਹ ਲਈ ਕਿਹਾ, ਜਿਸ ਨਾਲ ਬਾਪ ਨੇ ਪਹਿਲਾਂ ਭਰਾ ਅਤੇ ਫਿਰ ਸਾਲੇ ਨੂੰ ਬੁਲਾਇਆ, ਫਿਰ ਅੰਕਿਤ ਦਾ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਅੰਕਿਤ ਦਾ ਗੁਆਂਢ ‘ਚ ਰਹਿਣ ਵਾਲੀ ਲੜਕੀ ਨਾਲ ਪਿਛਲੇ 2 ਸਾਲਾਂ ਤੋਂ ਦੋਸਤੀ ਸੀ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *