Breaking News
Home / Breaking News / ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ,

ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ,

ਬਾਬਾ ਅਮਰਨਾਥ ਬਰਫਾਨੀ ਦੀ ਰਾਹ ‘ਚ ਭੰਡਾਰਾ ਲਗਾਉਣ ਦੇ ਨਾਲ ਹੀ ਨਾਲ ਭਗਵਾਨ ਸ਼ਿਵ ਦੇ ਭਗਤਾਂ ਨੂੰ ਵਧੀਆ ਅਤੇ ਖਾਸ ਘਰ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਹ ਸਹੂਲਤਾਂ ਚੰਡੀਗੜ੍ਹ ਦੀ ਸੰਸਥਾ ਸ਼ਿਵ ਪਾਰਵਤੀ ਸੇਵਾਦਲ ਵੱਲੋਂ ਦਿੱਤੀਆਂ ਜਾਣਗੀਆਂ। ਇਸੇ ਨੂੰ ਲੈ ਕੇ ਇਸ ਸੰਸਥਾ ਦੀ ਮੀਟਿੰਗ ਸੈਕਟਰ-26 ‘ਚ ਸਥਿਤ ਸਤਿਸੰਗ ਭਵਨ ‘ਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸ਼ਿਵ ਪਾਰਵਤੀ ਸੇਵਾਦਲ ਦੇ ਪ੍ਰਧਾਨ ਰਾਜੇਂਦਰ ਸਿੰਘ ਨੇ ਕੀਤੀ। ਰਾਜੇਂਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਬਾਬਾ ਦੇ ਭਗਤਾਂ ਲਈ ਬਾਲਟਾਲ ਅਤੇ ਦੁਮੇਲ ‘ਚ ਭੰਡਾਰੇ ਦਾ ਆਯੋਜਨ ਹੋਵੇਗਾ। ਭਗਤਾਂ ਨੂੰ ਘਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮੀਟਿੰਗ ‘ਚ ਸ਼ਿਵ ਪਾਰਵਤੀ ਦੇ ਸੇਵਾਦਲ ਦੇ ਇਕਾਈਆਂ ਦੇ ਅਹੁਦਾ ਅਧਿਕਾਰੀਆਂ ਨੇ ਹਿੱਸਾ ਲਿਆ।। ਇਸ ਵਾਰ ਦੋ ਮਹੀਨਿਆਂ ਤੱਕ ਭੰਡਾਰਾ ਚੱਲੇਗਾ, ਇਸ ਲਈ ਇਸ ਸਾਲ 90 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਮੀਟਿੰਗ ‘ਚ ਸਲਾਹਕਾਰ ਰਜਿੰਦਰ ਕੁਮਾਰ ਦੇ ਇਲਾਵਾ ਰਾਜੀਵ ਕੁਮਾਰ, ਵਿਕਰਮ ਸਿੰਘ, ਬਿੱਟੂ ਸਮੇਤ ਹੋਰ ਅਹੁਦਾ ਅਧਿਕਾਰੀਆਂ ਨੇ ਹਿੱਸਾ ਲਿਆ।
ਇਹ ਮਿਲਣਗੀਆਂ ਸਹੂਲਤਾਂ -24 ਘੰਟੇ ਨਾਨ ਸਟਾਪ ਭੰਡਾਰਾ ਚਲਾਇਆ ਜਾਵੇਗਾ। ਭਗਤਾਂ ਲਈ ਗਰਮ ਪਾਣੀ ਦੀ ਸਹੂਲਤ, ਰਹਿਣ ਦੀ ਸਹੂਲਤ, ਪੈਰਾਂ ਦੀ ਥਕਾਵਟ ਦੂਰ ਕਰਨ ਲਈ ਫੁੱਟ ਮਸਾਜਰ, ਕਿਸੇ ਭਗਤ ਨੂੰ ਸਾਹ ਦੀ ਮੁਸ਼ਕਿਲ ਹੈ ਤਾਂ ਆਕਸੀਜ਼ਨ ਦੀ ਸਹੂਲਤ ਵੀ ਸ਼ਿਵ ਪਾਰਵਤੀ ਸੇਵਾਦਲ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *