Breaking News
Home / Uncategorized / ਭਾਰਤੀ-ਅਮਰੀਕੀਆਂ ਨੇ ਕੱਢੀ ਰੈਲੀ

ਭਾਰਤੀ-ਅਮਰੀਕੀਆਂ ਨੇ ਕੱਢੀ ਰੈਲੀ

ਰੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ-ਅਮਰੀਕੀਆਂ ਨੇ ਇੱਥੇ ਵ੍ਹਾਈਟ ਹਾਊਸ ਦੇ ਸਾਹਮਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਨੀਤੀ ਦੇ ਸਮਰਥਨ ‘ਚ ਇਕ ਰੈਲੀ ਕੱਢੀ। ਇਸ ਰੈਲੀ ਵਿਚ ਇੱਥੇ ਕੰਮ ਕਰ ਰਹੇ ਸੈਂਕੜੇ ਭਾਰਤੀ ਆਪਣੇ ਬੱਚਿਆਂ ਅਤੇ ਜੀਵਨ ਸਾਥੀ ਸਮੇਤ ਸ਼ਾਮਲ ਹੋਏ। ਇਨ੍ਹਾਂ ‘ਚ ਮਜ਼ਦੂਰ, ਗ੍ਰੀਨ ਕਾਰਡ ਦੀ ਉਡੀਕ ਕਰਨ ਵਾਲੇ ਕਰਮਚਾਰੀ ਅਤੇ ਉਨ੍ਹਾਂ ਦੇ ਸਾਥੀ ਕੁਝ ਅਮਰੀਕੀ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਟਰੰਪ ਦੀ ਨਵੀਂ ਵੀਜ਼ਾ ਨੀਤੀ ਤੋਂ ਲੜੀਬੱਧ ਪ੍ਰਵਾਸਨ ਅਤੇ ਲਾਟਰੀ ਵੀਜ਼ਾ ਪ੍ਰਣਾਲੀ ਦਾ ਅੰਤ ਹੋ ਜਾਵੇਗਾ। ਰੈਲੀ ‘ਚ ਲੋਕ ਕੈਲੀਫੋਰਨੀਆ, ਟੈਕਸਾਸ, ਸ਼ਿਕਾਗੋ, ਫਲੋਰਿਡਾ, ਨਿਊਯਾਰਕ ਤੋਂ ਆਏ ਸਨ, ਜੋ ਕਿ ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਟਰੰਪ ਨੂੰ ਅਪੀਲ ਕੀਤੀ ਕਿ ਉਹ ਦੇਸ਼ਾਂ ਦੇ ਹਿਸਾਬ ਨਾਲ ਕਾਨੂੰਨੀ ਸਥਾਈ ਨਿਵਾਸ ਦੀ ਸੀਮਾ ਦਾ ਅੰਤ ਕਰੇ, ਤਾਂ ਕਿ ਚੰਗੇ ਹੁਨਰ ਪ੍ਰਾਪਤ ਭਾਰਤੀ ਮਜ਼ਦੂਰਾਂ ਨੂੰ ਗ੍ਰੀਨ ਕਾਰਡ ਮਿਲਣ ਵਿਚ ਆ ਰਹੀਆਂ ਮੁਸ਼ਕਲਾਂ ਦੂਰ ਹੋਣ।

About admin

Check Also

ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਫਰਾਰ-ਪਾਵਰਕਾਮ ਦਾ ਜੇ.ਈ.

ਪਾਵਰਕਾਮ ਦਾ ਮੌਜੂਦਾ ਜੇ. ਈ. ਅੱਜ ਸਵੇਰੇ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰ ਕੇ ...

Leave a Reply

Your email address will not be published. Required fields are marked *