Breaking News
Home / Breaking News / ਵਿਆਹ ਦੇ 15 ਦਿਨਾਂ ਬਾਅਦ NRI ਲਾੜਾ ਫਰਾਰ, 6 ਸਾਲ ਬਾਅਦ ਖੁੱਲ੍ਹੀ ਪੋਲ

ਵਿਆਹ ਦੇ 15 ਦਿਨਾਂ ਬਾਅਦ NRI ਲਾੜਾ ਫਰਾਰ, 6 ਸਾਲ ਬਾਅਦ ਖੁੱਲ੍ਹੀ ਪੋਲ

ਪੰਜਾਬ ਦੇ ਜਲੰਧਰ ‘ਚ ਵਿਆਹ ਦੇ 15 ਦਿਨ ਬਾਅਦ ਹੀ ਪਤਨੀ ਨੂੰ ਧੋਖਾ ਦੇ ਕੇ ਐੱਨ. ਆਰ. ਆਈ. ਪਤੀ ਉਸ ਨੂੰ ਛੱਡ ਕੇ ਚਲਾ ਗਿਆ।ਜਾਣਕਾਰੀ ਮੁਤਾਬਕ ਆਦਮਪੁਰ ਪੁਲਸ ਨੇ ਸੋਮਵਾਰ ਇਕ 50 ਸਾਲ ਅਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਅਮਰਜੀਤ ਸਿੰਘ ਨੂੰ 2 ਫਰਵਰੀ 2012 ‘ਚ ਵਿਆਹ ਕਰਨ ਦੇ ਬਾਅਦ 15 ਦਿਨਾਂ ਦੇ ਅੰਦਰ ਹੀ ਆਪਣੀ 18 ਸਾਲ ਦੀ ਪਤਨੀ ਰੂਬੀ ਨੂੰ ਛੱਡਣ ਖਿਲਾਫ ਕੇਸ ਦਰਜ ਕੀਤਾ ਹੈ। ਅਮਰਜੀਤ ਸਿੰਘ ਪਿੰਡ ਪਰਸਰਾਪੁਰ ਦਾ ਰਹਿਣ ਵਾਲਾ ਹੈ ਜਦਕਿ ਰੂਬੀ ਹੁਣ 24 ਸਾਲ ਦੀ ਹੋ ਗਈ ਹੈ ਅਤੇ ਉਹ ਅਲਾਵਲਪੁਰ ‘ਚ ਰਹਿੰਦੀ ਹੈ। ਰੂਬੀ ਦੀ ਸ਼ਿਕਾਇਤ ‘ਤੇ ਪੁਲਸ ਨੇ ਉਸ ਦੇ ਪਤੀ ਅਤੇ ਰਿਸ਼ਤੇਦਾਰਾਂ ‘ਤੇ ਮਾੜਾ ਸਲੂਕ ਕਰਨ ਦੇ ਦੋਸ਼ ‘ਚ ਧਾਰਾ 498 ਏ ਦੇ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀ ਅਜੇ ਗ੍ਰੀਸ ‘ਚ ਰਹਿ ਰਿਹਾ ਹੈ ਅਤੇ ਵਿਆਹ ਦੇ ਬਾਅਦ ਉਸ ਨੇ ਆਪਣੀ ਪਤਨੀ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ। ਰੂਬੀ 6 ਸਾਲਾਂ ਤੋਂ ਆਪਣੇ ਵੀਜ਼ੇ ਦੇ ਇੰਤਜ਼ਾਰ ‘ਚ ਬੈਠੀ ਹੈ ਕਿ ਉਸ ਦੇ ਪਤੀ ਨੇ ਵਾਅਦਾ ਕੀਤਾ ਸੀ ਕਿ ਉਹ ਗ੍ਰੀਸ ਪਹੁੰਚਣ ਦੇ ਬਾਅਦ ਉਸ ਨੂੰ ਵੀਜ਼ਾ ਭੇਜੇਗਾ। ਰੂਬੀ ਨੇ ਦਾਅਵਾ ਕੀਤਾ ਕਿ ਉਸ ਦਾ ਵਿਆਹ ਜਲਦਬਾਜ਼ੀ ‘ਚ ਕੀਤਾ ਗਿਆ। ਹਨੀਮੂਨ ਵੀ ਮਨ੍ਹਾ ਲਿਆ ਅਤੇ ਵਿਆਹ ਦੇ 15 ਦਿਨਾਂ ਬਾਅਦ ਪਤੀ ਗ੍ਰੀਸ ਵਾਪਸ ਚਲਾ ਗਿਆ ਉਸ ਨੇ ਮੈਨੂੰ ਜਲਦੀ ਹੀ ਵੀਜ਼ਾ ਦਸਤਾਵੇਜ਼ ਭੇਜਣ ਦਾ ਵਾਅਦਾ ਕੀਤਾ ਪਰ ਉਸ ਨੇ ਕਦੇ ਕੋਈ ਸੰਪਰਕ ਨਹੀਂ ਕੀਤਾ। ਰੂਬੀ ਨੇ ਕਿਹਾ ਕਿ ਸਹੁਰੇ ਪਰਿਵਾਰ ਵਾਲੇ ਮੰਗਣੀ ਸਮਾਰੋਹ ‘ਚ ਮੌਜੂਦ ਸਨ ਪਰ ਕੁਝ ਪਰਿਵਾਰਕ ਵਿਵਾਦ ਦਾ ਕਾਰਨ ਦੱਸਦੇ ਹੋਏ ਵਿਆਹ ‘ਚ ਸ਼ਾਮਲ ਨਹੀਂ ਹੋਏ। ਅਮਰਜੀਤ ਸਿੰਘ ਨੇ ਮੇਰੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੰਦੇ ਹੋਏ ਵਿਵਾਦ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਸੀ। ਅਮਰਜੀਤ ਸਿੰਘ ਨੇ ਗ੍ਰੀਸ ਤੋਂ 2 ਵਾਰ ਫੋਨ ਕੀਤਾ ਹੁਣ ਉਸ ਦਾ ਮੋਬਾਇਲ ਬੰਦ ਹੈ। ਰੂਬੀ ਨੇ ਦੋਸ਼ ਲਗਾਇਆ ਕਿ ਉਸ ਨੇ ਤਲਾਕ ਲੈਣ ਲਈ ਜ਼ਿਲਾ ਕੋਰਟ ‘ਚ ਬੇਨਤੀ ਕੀਤੀ ਹੈ ਅਤੇ ਨਾਲ ਹੀ ਆਪਣੇ ਪਤੀ ਤੋਂ ਦਾਜ ਵਾਪਸ ਲੈਣ ਅਤੇ ਖਰਚੇ ਦੀ ਮੰਗ ਕੀਤੀ ਹੈ। ਜਾਂਚ ਕਰਨ ਦੇ ਬਾਅਦ ਡੀ. ਐੱਸ. ਪੀ. ਹੈੱਡਕੁਆਰਟਰ ਬਲਵਿੰਦਰ ਇਕਬਾਲ ਸਿੰਘ ਨੇ ਐੱਨ. ਆਰ. ਆਈ. ਦੇ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *