Breaking News
Home / Breaking News / WhatsApp ‘ਚ ਆਇਆ ਨਵਾਂ ਪੇਮੈਂਟ ਫੀਚਰ

WhatsApp ‘ਚ ਆਇਆ ਨਵਾਂ ਪੇਮੈਂਟ ਫੀਚਰ

WhatsApp ਨੇ ਅਖਿਰਕਾਰ ਭਾਰਤੀ ਯੂਜ਼ਰਸ ਨੂੰ ਵੈਲਨਟਾਈਨ ਦਾ ਤੋਹਫਾ ਦਿੰਦੇ ਹੋਏ UPI ਪੇਮੈਂਟ ਫੀਚਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਝ ਤਾਂ ਇਸ ਫੀਚਰ ਦੀ ਟੈਸਟਿੰਗ ਬਹੁਤ ਪਹਿਲਾਂ ਤੋਂ ਹੋ ਰਹੀ ਸੀ ਪਰ ਹੁਣ ਇਸ ਨੂੰ ਬੀਟਾ ਯੂਜ਼ਰਸ ਲਈ ਜਾਰੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਵਟਸਐਪ ਪੇਮੈਂਟ ਸਿਰਫ ਇੰਡੀਆ ਲਈ ਹੀ ਹੈ।ਵਟਸਐਪ ਦੇ ਕਈ ਬੀਟਾ ਯੂਜ਼ਰਸ ਨੂੰ ਪੇਮੈਂਟ ਦਾ ਆਪਸ਼ਨ ਮਿਲ ਗਿਆ ਹੈ ਅਤੇ ਬਾਕੀਆਂ ਨੂੰ ਅੱਜ ਰਾਤ ਤੱਕ ਮਿਲ ਜਾਵੇਗਾ। ਵਟਸਐਪ ਦੇ ਅਪਡੇਟ ਦੀ ਜਾਣਕਾਰੀ ਦੇਣ ਵਾਲੇ WABetaInfo ਨੇ ਟਵਿਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵੀਟ ‘ਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਹੁਣ ਤੱਕ ਪੇਮੈਂਟ ਦਾ ਆਪਸ਼ਨ ਨਹੀਂ ਮਿਲਿਆ ਹੈ ਤਾਂ ਤਾਂ 10-12 ਘੰਟੇ ਇੰਤਜ਼ਾਰ ਕਰੋ, ਤੁਹਾਨੂੰ ਅਪਡੇਟ ਮਿਲ ਜਾਵੇਗੀ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *