Breaking News
Home / Breaking News / ਅਮਰੀਕਾ ‘ਚ 2018 ਦੀ ਪਹਿਲੀ ਘਟਨਾ

ਅਮਰੀਕਾ ‘ਚ 2018 ਦੀ ਪਹਿਲੀ ਘਟਨਾ

ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨੇਟ ਫੇਰੀ ਰੋਡ ‘ਤੇ ਸਥਿਤ ਸਟੋਰ ਹਾਈ ਟੇਕ ਕਵਿੱਕ ਸਟੋਪ ਵਿਚ ਇਕ ਬੰਦੂਕਧਾਰੀ ਆਮ ਗਾਹਕਾਂ ਦੀ ਤਰ੍ਹਾਂ ਦਾਖਲ ਹੋਇਆ ਅਤੇ ਬਿਨਾਂ ਕਿਸੇ ਲੁੱਟ ਤੋਂ ਕੈਸ਼ ਕਾਊਂਟਰ ‘ਤੇ ਖੜ੍ਹੇ 44 ਸਾਲਾਂ ਪਰਮਜੀਤ ਸਿੰਘ, ਜਿਨ੍ਹਾਂ ਦਾ ਪੰਜਾਬ ਤੋਂ ਪਿਛੋਕੜ ਪਟਿਆਲਾ ਸੀ, ਦੇ ਕਰੀਬ 3 ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਟੋਰ ਵਿਚੋਂ ਫਰਾਰ ਹੋਣ ਤੋਂ 10 ਮਿੰਟ ਬਾਅਦ ਬੰਦੂਕਧਾਰੀ ਇਕ ਹੋਰ ਸਟੋਰ ਐਲਮ ਸਟਰੀਟ ਫੂਡ ਐਂਡ ਬਿਵਰੇਜ ਵਿਚ ਦਾਖਲ ਹੋਇਆ, ਜਿੱਥੇ ਉਸ ਗੁਜਰਾਤੀ ਮੂਲ ਦੇ 30 ਸਾਲਾਂ ਕਲਰਕ ਪਾਰਥੀ ਪਟੇਲ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਅਤੇ ਨਗਦੀ ਲੈ ਕੇ ਫਰਾਰ ਹੋ ਗਿਆ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *