Breaking News
Home / Breaking News / ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ

ਸੰਸਾਰਿਕ ਪੱਧਰ ‘ਤੇ ਦੋਵੇਂ ਕੀਮਤੀ ਧਾਤੂਆਂ ‘ਚ ਰਹੀ ਗਿਰਾਵਟ ਦੇ ਬਾਵਜੂਦ ਸਥਾਨਕ ਪੱਧਰ ‘ਤੇ ਘੱਟ ਕੀਮਤ ‘ਤੇ ਹੋਈ ਲਿਵਾਲੀ ਨਾਲ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 220 ਰੁਪਏ ਚਮਕ ਕੇ 31,170 ਰੁਪਏ ਦੱਸ ਗ੍ਰਾਮ ਤੇ ਅਤੇ ਚਾਂਦੀ 330 ਰੁਪਏ ਉਛਲ ਕੇ 39,230 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।
ਦੁਨੀਆਂ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ ‘ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੰਸਾਰਿਕ ਪੱਧਰ ‘ਤੇ ਸੋਨੇ ਦੀ ਕੀਮਤ ਡਿੱਗੀ ਹੈ। ਲੰਡਨ ਦਾ ਸੋਨਾ ਹਾਜ਼ਿਰ 5.80 ਡਾਲਰ ਉਤਰ ਕੇ 1,315.70 ਡਾਲਰ ਪ੍ਰਤੀ ਔਂਸ ਦੀ ਕੀਮਤ ‘ਤੇ ਵਿਕਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 2.1 ਡਾਲਰ ਦੀ ਗਿਰਾਵਟ ‘ਚ 1,315.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ ‘ਚ ਚਾਂਦੀ ਹਾਜ਼ਿਰ ਵੀ 0.03 ਡਾਲਰ ਦੀ ਗਿਰਾਵਟ ‘ਚ 16.38 ਡਾਲਰ ਪ੍ਰਤੀ ਔਂਸ ‘ਤੇ ਬੋਲੀ ਗਈ।
ਕਾਰੋਬਾਰੀਆਂ ਨੇ ਦੱਸਿਆ ਕਿ ਸੰਸਾਰਿਕ ਦਬਾਅ ਦੇ ਬਾਵਜੂਦ ਘਰੇਲੂ ਪੱਧਰ ‘ਤੇ ਸੰਸਾਰਿਕ ਮੰਗ ਰਹਿਣ ਨਾਲ ਦੋਵੇ ਕੀਮਤ ਧਾਤੂਆਂ ‘ਚ ਤੇਜ਼ੀ ਦਰਜ ਕੀਤੀ ਗਈ। ਖੁਦਰਾ ਗਾਹਕਾਂ ਨੇ ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ ਨੂੰ ਦੇਖਕੇ ਖਰੀਦਾਰੀ ਕੀਤੀ ਜਿਸ ਨਾਲ ਇਸ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਪੀਲੀ ਧਾਤੂ 20 ਜਨਵਰੀ ਤੋਂ ਬਾਅਦ ਕੱਲ੍ਹ 30,950 ਰੁਪਏ ਪ੍ਰਤੀ ਦੱਸ ਗ੍ਰਾਮ ਦੇ ਪੱਧਰ ‘ਤੇ ਆਈ ਸੀ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *