Home / Breaking News / ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਹੋਈ 50 ਵਾਹਨਾਂ ਦੀ ਟੱਕਰ

ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ ਹੋਈ 50 ਵਾਹਨਾਂ ਦੀ ਟੱਕਰ

ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ 50 ਵਾਹਨ ਟਕਰਾ ਗਏ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਸਟੋਨੀ ਟਰੇਲ ਅਤੇ ਚਾਰਪੈਰਲ ਬੁਲੇਵਾਰਡ(ਦੱਖਣੀ-ਪੂਰਬੀ) ਅਤੇ ਕਰੈਨਸਟਾਨ ਬੁਲੇਵਾਰਡ(ਦੱਖਣੀ-ਪੂਰਬੀ) ਸੜਕ ‘ਤੇ ਇਕ ਤੋਂ ਬਾਅਦ ਇਕ ਵਾਹਨ ਟਕਰਾਏ ਅਤੇ ਕੁੱਝ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਮਾਮਲੇ ਦੀ ਜਾਂਚ ਕਰ ਰਹੇ ਕੈਲਗਰੀ ਪੁਲਸ ਦੇ ਸਰਜੈਂਟ ਜੈੱਫ ਬੈੱਲ ਨੇ ਦੱਸਿਆ,”ਇਹ ਬਹੁਤ ਭਿਆਨਕ ਹਾਦਸਾ ਸੀ, ਅਸੀਂ ਕਈ ਵਾਰ 5 ਜਾਂ 10 ਵਾਹਨਾਂ ਦੀ ਟੱਕਰ ਬਾਰੇ ਸੁਣਿਆ ਸੀ ਪਰ ਇਕੱਠੇ 50 ਵਾਹਨਾਂ ਦੀ ਟੱਕਰ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਸੀ। ਇੱਥੇ 6 ਲੋਕ ਜ਼ਖਮੀ ਹੋਏ ਅਤੇ ਸਾਰੇ ਖਤਰੇ ਤੋਂ ਬਾਹਰ ਹਨ।” ਇਸ ਹਾਦਸੇ ਨੂੰ 2018 ਦਾ ਵੱਡਾ ਹਾਦਸਾ ਕਿਹਾ ਜਾ ਸਕਦਾ ਹੈ,

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *