Breaking News
Home / Featured / UAE ਰੰਗੀਆਂ ਮੋਦੀ ਦੇ ਰੰਗ ‘ਚ

UAE ਰੰਗੀਆਂ ਮੋਦੀ ਦੇ ਰੰਗ ‘ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦੀ ਯਾਤਰਾ ‘ਤੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਉਨ੍ਹਾਂ ਦੇ ਸਵਾਗਤ ਦੀਆਂ ਸ਼ਾਨਦਾਰ ਤਿਆਰੀਆਂ ਦੇਖੀਆ ਜਾ ਰਹੀਆਂ ਹਨ। ਆਪਣੇ 3 ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੌਰਡਨ ਪਹੁੰਚੇ, ਜਿਸ ਤੋਂ ਬਾਅਦ ਉਹ ਅੱਜ ਫਿਲੀਸਤੀਨ ਅਤੇ ਫਿਰ ਯੂ. ਏ. ਈ ਜਾਣਗੇ। ਖਾਸ ਗੱਲ ਇਹ ਕਿ ਯੂ. ਏ. ਈ ਪਹੁੰਚਣ ਤੋਂ ਪਹਿਲਾਂ ਹੀ ਆਬੂ ਧਾਬੀ ਦੀਆਂ ਕਈ ਵੱਡੀਆਂ ਅਖਬਾਰਾਂ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਵੈਲਕਮ ਕਰਦੇ ਹੋਏ ਕਈ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦੇ ਦੌਰਿਆਂ ਅਤੇ ਉਨ੍ਹਾਂ ਨਾਲ ਯੂ. ਏ. ਈ ਦੇ ਸਬੰਧਾਂ ‘ਤੇ ਖਾਸ ਕਵਰੇਜ ਕੀਤੀ ਗਈ ਹੈ।ਦੱਸਣਯੋਗ ਹੈ ਕਿ ਮੋਦੀ ਆਪਣੇ 4 ਦਿਨੀਂ ਅਰਬ ਦੇਸ਼ਾਂ ਦੇ ਦੌਰੇ ਦੌਰਾਨ ਸ਼ੁੱਕਰਵਾਰ ਨੂੰ ਜੌਰਡਨ ਪਹੁੰਚੇ ਅਤੇ ਅੱਮਾਨ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਖੁਦ ਜੌਰਡਨ ਦੇ ਕਿੰਗ ਨੇ ਮੋਦੀ ਦਾ ਸਵਾਗਤ ਕੀਤਾ।ਇਸ ਮੁਲਕਾਤ ਤੋਂ ਬਾਅਦ ਮੋਦੀ ਜਦੋਂ ਫੋਰ ਸੀਜ਼ੰਸ਼ ਹੋਟਲ ਵਿਚ ਪਹੁੰਚੇ ਤਾਂ ਉਥੇ ਮੌਜੂਦਾ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਸਵਾਗਤ ਕੀਤਾ ਅਤੇ ਇਸ ਦੌਰਾਨ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਗੂੰਜ ਰਹੇ ਸਨ

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me