Breaking News
Home / Featured / ਅਮਰੀਕਾ ‘ਚ ਧੜਾਮ ਹੋਏ ਸ਼ੇਅਰ ਬਾਜ਼ਾਰ

ਅਮਰੀਕਾ ‘ਚ ਧੜਾਮ ਹੋਏ ਸ਼ੇਅਰ ਬਾਜ਼ਾਰ

ਅਮਰੀਕੀ ਸ਼ੇਅਰ ਬਾਜ਼ਾਰਾਂ ‘ਚ ਵੀਰਵਾਰ ਨੂੰ ਇਕ ਵਾਰ ਫਿਰ ਤੇਜ਼ ਗਿਰਾਵਟ ਆਈ ਅਤੇ ਡਾਓ ਜੋਂਸ ਹਫਤੇ ‘ਚ ਦੂਜੀ ਵਾਰ 1,000 ਅੰਕਾਂ ਤੋਂ ਜ਼ਿਆਦਾ ਟੁੱਟ ਗਿਆ ਅਤੇ 23,860 ਅੰਕਾਂ ‘ਤੇ ਜਾ ਕੇ ਬੰਦ ਹੋਇਆ। ਐੱਸ. ਐਂਡ. ਪੀ. 500 ਇੰਡੈਕਸ ‘ਚ ਵੀ ਪੌਣੇ 4 ਫੀਸਦੀ ਦੀ ਗਿਰਾਵਟ ਆਈ। ਨੈਸਡੇਕ ‘ਚ 275 ਅੰਕਾਂ ਦੀ ਗਿਰਾਵਟ ਆਈ ਅਤੇ ਇਹ 6,777 ਦੇ ਪੱਧਰ ‘ਤੇ ਫਿਸਲ ਗਿਆ। ਯੂਰਪੀ ਬਾਜ਼ਾਰਾਂ ‘ਚ ਗਿਰਾਵਟ ਤੋਂ ਬਾਅਦ ਅਮਰੀਕੀ ਬਾਜ਼ਾਰਾਂ ‘ਚ ਗਿਰਾਵਟ ਨਾਲ ਨਿਵੇਸ਼ਕ ਘਬਰਾ ਗਏ। ਲੰਡਨ ਸਟਾਰ ਐਕਸਚੇਂਜ ‘ਚ 1.5 ਫੀਸਦੀ, ਜਰਮਨੀ ਦੇ ਸ਼ੇਅਰ ਬਾਜ਼ਾਰਾਂ ‘ਚ 2.6 ਫੀਸਦੀ ਅਤੇ ਫਰਾਂਸ ਦੇ ਸ਼ੇਅਰ ਬਾਜ਼ਾਰਾਂ ‘ਚ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਗਿਰਾਵਟ ਕਾਰਨ ਦੁਨੀਆ ਭਰ ਦੀ ਅਰਥ-ਵਿਵਸਥਾ ‘ਚ ਮਿਹੰਗਾਈ ਦਾ ਵਧਣਾ ਅਤੇ ਵਿਆਜ ਦਰਾਂ ‘ਚ ਵਾਧੇ ਨੂੰ ਮੰਨਿਆ ਜਾ ਰਿਹਾ ਹੈ। ਸੋਮਵਾਰ ਨੂੰ ਵੀ ਕਾਰੋਬਾਰੀ ਸੈਸ਼ਨ ‘ਚ ਡਾਓ ਜੋਂਸ 1,175 ਅੰਕਾਂ ਮਤਲਬ 4.6 ਫੀਸਦੀ ਦੀ ਭਾਰੀ ਗਿਰਾਵਟ ਨਾਲ 24,346 ਦੇ ਪੱਧਰ ‘ਤੇ ਬੰਦ ਹੋਇਆ ਸੀ। ਅਮਰੀਕੀ ਸ਼ੇਅਰ ਬਾਜ਼ਾਰਾਂ ‘ਚ ਅਗਸਤ 2011 ਤੋਂ ਬਾਅਦ ਆਈ ਇਹ ਸਭ ਤੋਂ ਵੱਡੀ ਗਿਰਾਵਟ ਸੀ

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me