Breaking News
Home / Breaking News / ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਦੇਖਣ ਨੂੰ ਮਿਲੀ ਜ਼ਬਰਦਸਤ ਕੈਮਿਸਟਰੀ

ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਦੇਖਣ ਨੂੰ ਮਿਲੀ ਜ਼ਬਰਦਸਤ ਕੈਮਿਸਟਰੀ

ਕੈਪਟਨ-ਸਿੱਧੂ ਵਿਚਾਲੇ ਮੱਤਭੇਦਾਂ ਦੀਆਂ ਖਬਰਾਂ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਵਾਰ ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਨਵਜੋਤ ਸਿੱਧੂ ਪਰਛਾਵੇਂ ਵਾਂਗ ਕੈਪਟਨ ਦੇ ਨਾਲ-ਨਾਲ ਰਹੇ ਅਤੇ ਦੋਵਾਂ ਆਗੂਆਂ ਵਿਚਾਲੇ ਕੋਈ ਨਾਰਾਜ਼ਗੀ ਨਹੀਂ ਨਜ਼ਰ ਆਈ। ਇਹ ਪਹਿਲਾ ਮੌਕਾ ਸੀ ਜਦੋਂ ਖੁੱਲ੍ਹੇ ਤੌਰ ‘ਤੇ ਸਰਕਾਰ ਖਿਲਾਫ ਨਾਰਾਜ਼ਗੀ ਪ੍ਰਗਟਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਜਨਤਕ ਮੰਚ ‘ਤੇ ਇਕੱਠੇ ਨਜ਼ਰ ਆਏ।
ਕੈਪਟਨ ਅੰਮ੍ਰਿਤਸਰ ਦੇ ਇਕ ਦਿਨਾਂ ਦੌਰੇ ‘ਤੇ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ। ਇਸ ਪੂਰੇ ਸਮਾਗਮ ‘ਚ ਜੋ ਗੱਲ ਖਾਸ ਰਹੀ, ਉਹ ਇਹ ਸੀ ਕਿ ਸਿੱਧੂ ਅਤੇ ਕੈਪਟਨ ਦੀ ‘ਕੈਮਿਸਟਰੀ’। ਸਿੱਧੂ ਨਾ ਸਿਰਫ ਕੈਪਟਨ ਨੂੰ ਰਿਸੀਵ ਕਰਨ ਗਏ ਸਗੋਂ ਜਿੱਥੇ-ਜਿੱਥੇ ਕੈਪਟਨ ਉੱਥੇ-ਉੱਥੇ ਸਿੱਧੂ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *