Breaking News
Home / Breaking News / ਐੱਨ. ਆਰ. ਆਈ. ਨੇ ਲੜਕੀ ਦੀ ਬਚਾਈ ਇੱਜ਼ਤ

ਐੱਨ. ਆਰ. ਆਈ. ਨੇ ਲੜਕੀ ਦੀ ਬਚਾਈ ਇੱਜ਼ਤ

ਥਾਣਾ ਸਦਰ ਅਧੀਨ ਪੈਂਦੇ ਇਕ ਪਿੰਡ ‘ਚ ਪਖਾਨੇ ਗਈ ਨਾਬਾਲਗ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੰਨੇ ਦੇ ਸੰਘਣੇ ਖੇਤ ਤੋਂ ਅਰਧ ਨਗਨ ਹਾਲਤ ‘ਚ ਕਿਸੇ ਤਰ੍ਹਾਂ ਦਰਿੰਦੇ ਤੋਂ ਬਚ ਕੇ ਨਿਕਲੀ ਲੜਕੀ ਨੂੰ ਸੈਰ ਲਈ ਨਿਕਲੇ ਇਕ ਐੱਨ.ਆਰ.ਆਈ. ਨੇ ਆਪਣੀ ਚਾਦਰ ਨਾਲ ਢੱਕ ਕੇ ਉਸ ਦੇ ਸਨਮਾਨ ਦੀ ਰੱਖਿਆ ਕੀਤੀ। ਪਿੰਡ ਦੇ ਗੁਰਦੁਆਰਾ ਸਾਹਿਬ ‘ਤੇ ਕੀਤੀ ਗਈ ਅਨਾਊਸਮੈਂਟ ‘ਤੇ ਪਿੰਡ ਦੇ ਨੌਜਵਾਨਾਂ ਨੇ ਕਮਾਦ ਦੇ ਖੇਤ ਨੂੰ ਘੇਰ ਕੇ ਦੋਸ਼ੀ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਚਕਮਾ ਦੇਕੇ ਫਰਾਰ ਹੋ ਗਿਆ। ਮੌਕੇ ‘ਤੇ ਪੁੱਜੇ ਥਾਣਾ ਸਦਰ ਦੇ ਐੱਸ.ਐੱਚ.ਓ.ਇੰਸਪੈਕਟਰ ਗੁਰਮੁਖ ਸਿੰਘ ਦੀ ਪੁਲਸ ਪਾਰਟੀ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਸ ਨੂੰ ਦਿੱਤੀ ਜਾਣਕਾਰੀ ‘ਚ ਪਤਾ ਲੱਗਾ ਕਿ ਪਖਾਨੇ ਲਈ ਗਈ ਲੜਕੀ ਨੂੰ ਪਹਿਲਾਂ ਤੋਂ ਹੀ ਸੇਧ ਲਗਾ ਕੇ ਬੈਠੇ ਇਕ ਨੌਜਵਾਨ (ਜਿਸਨੂੰ ਲੜਕੀ ਨਹੀਂ ਜਾਣਦੀ) ਨੇ ਦਬੋਚ ਲਿਆ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਦੋਸ਼ੀ ਨੇ ਲੜਕੀ ਦੇ ਕੱਪੜੇ ਪਾੜ ਕੇ ਉਸਨੂੰ ਅਰਧ ਨਗਨ ਕਰ ਦਿੱਤਾ ਪਰ ਕਿਸੇ ਤਰ੍ਹਾਂ ਉਹ ਬਚ ਨਿਕਲਣ ‘ਚ ਸਫਲ ਰਹੀ। ਇਸ ਦੌਰਾਨ ਦੋਸ਼ੀ ਦੇ ਬੂਟ ਦਾ ਇਕ ਪੈਰ ਵੀ ਪੁਲਸ ਨੇ ਬਰਾਮਦ ਕੀਤਾ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *