Breaking News
Home / Breaking News / ਚਲਦੀ ਗੱਡੀ ‘ਚ ਨਾਬਾਲਗਾ ਨਾਲ ਗੈਂਗ ਰੇਪ

ਚਲਦੀ ਗੱਡੀ ‘ਚ ਨਾਬਾਲਗਾ ਨਾਲ ਗੈਂਗ ਰੇਪ

ਥਾਣਾ ਮੇਹਰਬਾਨ ਅਧੀਨ ਆਉਂਦੀ ਪ੍ਰੇਮ ਕਾਲੋਨੀ ਦੀ ਰਹਿਣ ਵਾਲੀ 16 ਸਾਲਾ ਲੜਕੀ ਨੂੰ ਘਰੋਂ ਬਿਊਟੀ ਪਾਰਲਰ ਦਾ ਕੰਮ ਕਰਨ ਦੇ ਬਹਾਨੇ 4 ਲੋਕ ਉਸ ਨੂੰ ਆਪਣੇ ਨਾਲ ਇਕ ਸਿਲਵਰ ਰੰਗ ਦੀ ਗੱਡੀ ‘ਚ ਬਿਠਾ ਕੇ ਲੈ ਗਏ। ਦੋਸ਼ੀਆਂ ਨੇ ਚਲਦੀ ਗੱਡੀ ਉਸ ਨਾਲ ਗੈਂਗ ਰੇਪ ਕੀਤਾ ਤੇ ਬਾਅਦ ‘ਚ ਜਲੰਧਰ ਬਾਈਪਾਸ ‘ਤੇ ਛੱਡ ਕੇ ਫਰਾਰ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਨੂੰ ਪੀੜਤ ਲੜਕੀ ਨੇ ਸ਼ਿਕਾਇਤ ਦਿੱਤੀ ਕਿ 5 ਫਰਵਰੀ ਨੂੰ ਦੁਪਹਿਰ ਸਮੇਂ ਉਹ ਘਰ ‘ਚ ਇਕੱਲੀ ਸੀ। ਇਸ ਦੌਰਾਨ 2 ਵਜੇ ਉਸ ਦੇ ਘਰ ਔਰਤ ਮਨੀ ਪਤਨੀ ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਬਾਬਾ ਨਿਵਾਸੀ ਜਲੰਧਰ, ਹਰਦੀਪ ਸਿੰਘ ਤੇ ਜੱਸੀ ਆਏ ਅਤੇ ਉਸ ਨੂੰ ਆਪਣੇ ਘਰ ਵਿਚ ਲੜਕੀ ਦਾ ਸ਼ਿੰਗਾਰ ਕਰਨ ਦੀ ਗੱਲ ਕਹਿ ਕੇ ਗੱਡੀ ਵਿਚ ਬਿਠਾ ਕੇ ਲੈ ਗਏ।  ਪੀੜਤਾ ਅਨੁਸਾਰ ਸਾਰੇ ਉਸ ਨੂੰ ਪੂਰਾ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਘੁੰਮਾਉਂਦੇ ਰਹੇ ਅਤੇ ਵਾਰੀ-ਵਾਰੀ ਉਸ ਨਾਲ ਗੈਂਗ ਰੇਪ ਕੀਤਾ। ਬਾਅਦ ਵਿਚ ਰਾਤ ਕਰੀਬ 10 ਵਜੇ ਉਸ ਨੂੰ ਜਲੰਧਰ ਬਾਈਪਾਸ ਚੌਕ ਵਿਚ ਧੱਕੇ ਮਾਰ ਕੇ ਜਾਤੀ ਸੂਚਕ ਸ਼ਬਦ ਬੋਲਦੇ ਹੋਏ ਛੱਡ ਗਏ। ਇਸ ਦੇ ਬਾਅਦ ਪੀੜਤਾ ਉਥੋਂ ਦੇਰ ਰਾਤ ਬਸਤੀ ਜੋਧੇਵਾਲ ਸਥਿਤ ਆਪਣੀ ਸਹੇਲੀ ਦੇ ਘਰ ਪਹੁੰਚੀ ਅਤੇ ਉਥੋਂ ਅਗਲੇ ਦਿਨ ਆਪਣੇ ਘਰ ਪਹੁੰਚੀ ਅਤੇ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਤੁਰੰਤ ਮੇਹਰਬਾਨ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਔਰਤ ਮਨੀ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਜੱਸੀ ਅਤੇ ਹਰਦੀਪ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *