Home / Breaking News / ਮੋਦੀ ਨੇ ਮਸਕਟ ਵਿਚ 125 ਸਾਲ ਪੁਰਾਣੇ ਸ਼ਿਵ ਮੰਦਿਰ ਵਿਚ ਕੀਤੀ ਪੂਜਾ

ਮੋਦੀ ਨੇ ਮਸਕਟ ਵਿਚ 125 ਸਾਲ ਪੁਰਾਣੇ ਸ਼ਿਵ ਮੰਦਿਰ ਵਿਚ ਕੀਤੀ ਪੂਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸੋਮਵਾਰ ਨੂੰ ਮਸਕਟ ਵਿਚ 125 ਸਾਲ ਪੁਰਾਣੇ ਸ਼ਿਵ ਮੰਦਿਰ ਵਿਚ ਪੂਜਾ ਅਰਚਨਾ ਕੀਤੀ। ਜਿਸ ਤੋਂ ਬਾਅਦ ਪੀ. ਐਮ ਨੇ ਆਪਣੇ ਟਵੀਟ ਵਿਚ ਕਿਹਾ, ‘ਮਸਕਟ ਦੇ ਸ਼ਿਵ ਮੰਦਿਰ ਵਿਚ ਪੂਜਾ ਕਰਕੇ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।’ਇਹ ਇਸ ਖੇਤਰ ਦਾ ਸਭ ਤੋਂ ਪੁਰਾਣਾ ਮੰਦਿਰ ਹੈ ਅਤੇ ਇਹ ਮਾਤਰਾਹ ਇਲਾਕੇ ਵਿਚ ਸਥਿਤ ਹੈ। ਇਸ ਮੰਦਿਰ ਦਾ ਨਿਰਮਾਣ ਗੁਜਰਾਤ ਦੇ ਵਪਾਰੀ ਭਾਈਚਾਰੇ ਨੇ 125 ਸਾਲ ਪਹਿਲਾਂ ਕੀਤਾ ਸੀ ਅਤੇ ਸਾਲ 1999 ਵਿਚ ਮੁਰੰਮਤ ਅਤੇ ਨਵੀਨੀਕਰਨ ਕੀਤਾ ਗਿਆ ਸੀ। ਮੰਦਿਰ ਵਿਚ 3 ਦੇਵਤਾ ਸ਼੍ਰੀ ਆਦਿ ਮੋਤੀਸ਼ਵਰ ਮਹਾਦੇਵ, ਸ਼੍ਰੀ ਮੋਤੀਸ਼ਵਰ ਮਹਾਦੇਵ ਅਤੇ ਸ਼੍ਰੀ ਹਨੁਮਾਨ ਜੀ ਦੀ ਮੂਰਤੀ ਹੈ। ਸ਼ੁੱਭ ਦਿਨ ‘ਤੇ 15 ਹਜ਼ਾਰ ਸ਼ਰਧਾਲੂ ਪੂਜਾ ਅਰਚਨਾ ਲਈ ਇਸ ਮੰਦਿਰ ਵਿਚ ਆਉਂਦੇ ਹਨ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *