Home / Breaking News / ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਕੋਲੋਂ ਬਦਲਾ ਲੈਣ ਦੀ ਧਮਕੀ

ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਕੋਲੋਂ ਬਦਲਾ ਲੈਣ ਦੀ ਧਮਕੀ

ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੁਲਿਸ ਅਫਸਰਾਂ ਸਮੇਤ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਲਗਾਤਾਰ ਧਮਕੀਆਂ ਮਿਲ ਰਹੀਆ ਹਨ[ ਹੁਣ ਮੁੜ ਸੋਸ਼ਲ ਮੀਡੀਆ ‘ਤੇ ਇਸ ਟੀਮ ਨੂੰ ਧਮਕੀ ਮਿਲੀ ਹੈ[ ਪਹਿਲਾਂ ਵੀ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੰਜਾਬ ਪੁਲਿਸ ਦੇ ਇੰਸਪੈਕਟਰ ਬਿਕਰਮ ਬਰਾੜ ਅਤੇ ਉਸ ਦੀ ਟੀਮ ਨੂੰ ਫੇਸਬੁੱਕ ‘ਤੇ ਲਗਾਤਾਰ ਧਮਕੀਆਂ ਮਿਲ ਚੁੱਕੀਆਂ ਹਨ[ ਇਸ ਤੋਂ ਪਹਿਲਾਂ ਵੀ ਅਤੇ ਹੁਣ ਫਿਰ ਫੇਸਬੁੱਕ ਦੇ ਸ਼ੇਰਾ ਖੁੱਬਣ ਗਰੁੱਪ ਪੇਜ਼ ‘ਤੇ, ਇਸ ਧਮਕੀ ਭਰੀ ਪੋਸਟ ‘ਚ ਲਿਖਿਆ ਗਿਆ ਹੈ ਕਿ ‘ਤੁਸੀਂ ਜਿਨਾਂ ਜਸ਼ਨ ਮਨਾਉਣਾ ਹੈ ਮਨ ਲਾਓ, ਤੁਹਾਨੂੰ ਦੱਸਾਂਗੇ ਕਿ ਕਿੱਦਾਂ ਸਟਾਰ ਲੱਗਦੇ ਹਨ[ ਇਹ ਧਮਕੀ ਫੇਸਬੁੱਕ ‘ਤੇ ਵਿੱਕੀ ਗੌਂਡਰ ਦੀ ਫੋਟੋ ਸਮੇਤ ਪਾਈ ਗਈ ਹੈ[ ਹਾਲਾਂਕਿ ਪੁਲਿਸ ਫੇਸਬੁੱਕ ‘ਤੇ ਚੱਲ ਰਹੀਆਂ ਪੁਲਿਸ ਨੂੰ ਧਮਕੀਆਂ ਖਿਲਾਫ ਚੁੱਪ ਧਾਰੀ ਬੈਠੀ ਹੈ[

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *