Breaking News
Home / Breaking News / ਟਰਾਲੀ ਹੇਠਾਂ ਆਉਣ ਕਾਰਨ ਔਰਤ ਦੀ ਮੌਕੇ ‘ਤੇ ਮੌਤ

ਟਰਾਲੀ ਹੇਠਾਂ ਆਉਣ ਕਾਰਨ ਔਰਤ ਦੀ ਮੌਕੇ ‘ਤੇ ਮੌਤ

ਗੁਰਦਾਸਪੁਰ- ਮੁਕੇਰੀਆਂ ਮੁੱਖ ਮਾਰਗ ‘ਤੇ ਪੈਂਦੀ ਸੇਮ ਨਹਿਰ ਨਜ਼ਦੀਕ ਇਕ ਔਰਤ ਦੀ ਮੋਟਰਸਾਈਕਲ ਤੋਂ ਡਿੱਗਣ ਉਪਰੰਤ ਪਿਛੋਂ ਆ ਰਹੀ ਗੰਨੇ ਦੀ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ ‘ਤੇ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਪਤਨੀ ਹਰਭਜਨ ਸਿੰਘ ਵਾਸੀ ਬੜੋਏ ਧਾਰੀਵਾਲ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਆਪਣੇ ਲੜਕੇ ਨਾਲ ਮੋਟਰਸਾਈਕਲ ਨੰਬਰ ਪੀ. ਬੀ. 06. ਐੱਫ 7478 ਸਪਲੈਂਡਰ ਰਾਹੀ ਰਿਆੜ ਪੈਲੇਸ ਨੇੜੇ ਪਿੰਡ ਬਜਾੜ ਜਾ ਰਹੀ ਸੀ ਕਿ ਜਦੋਂ ਉਹ ਪਿੰਡ ਚਾਵਾ ਨੇੜੇ ਪਹੁੰਚੇ ਤਾਂ ਰਸਤੇ ਵਿਚ ਜਾਂਦੇ ਸਮੇਂ ਉਹ ਅਚਾਨਕ ਮੋਟਰਸਾਈਕਲ ਤਂੋ ਡਿੱਗ ਗਈ ਅਤੇ ਪਿਛੋਂ ਆ ਰਹੀ ਗੰਨੇ ਦੀ ਟਰਾਲੀ ਉਸ ਦੇ ਉਪਰੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *