Breaking News
Home / Breaking News / ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ

ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ

ਪੰਜਾਬ ‘ਚ ਕਾਈ ਥਾਵਾਂ ‘ਤੇ ਅੱਜ ਸਵੇਰੇ ਬਰਸਾਤ ਨਾਲ ਭਾਰੀ ਗੜੇਮਾਰੀ ਹੋਈ ਹੈ, ਜਿਸ ਦੇ ਨਾਲ ਪਸ਼ੂਆਂ ਦੇ ਹਰੇ ਚਾਰੇ ਦੀਆਂ ਫਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ[ ਮੌਸਮ ਵਿਭਾਗ ਵੱਲੋਂ 2 ਦਿਨ ਪਹਿਲਾਂ ਜਾਰੀ ਕੀਤੀ ਗਈ ਭਵਿੱਖਵਾਨੀ ‘ਚ ਇਹ ਦੱਸਿਆ ਗਿਆ ਸੀ ਕਿ ਆਉਣ ਵਾਲੇ ਦੋ ਦਿਨਾਂ ‘ਚ ਬਾਰਿਸ਼ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਸੂਚਨਾ ਦੇ ਤਹਿਤ ਹੀ ਬੀਤੇ ਐਤਵਾਰ ਨੂੰ ਪੰਜਾਬ ਭਰ ਵਿਚ ਛਾਏ ਬੱਦਲਾਂ ਤੋਂ ਬਾਅਦ ਕਈ ਥਾਈਂ ਹੋਈ ਬਾਰਿਸ਼ ਨੇ ਠੰਡ ‘ਚ ਵਾਧਾ ਕੀਤਾ ਹੈ[ ਮੌਸਮ ਵਿਭਾਗ ਵਲੋਂ ਇਕ ਤੋਂ ਦੋ ਦਿਨ ਤੱਕ ਇਹ ਹਾਲਤ ਇੰਝ ਹੀ ਬਣੇ ਰਹਿਣ ਦੇ ਸੰਭਾਵਨਾ ਜ਼ਾਹਿਰ ਕੀਤੀ ਹੈ[ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਤੇਜ਼ ਹਵਾਵਾਂ 48 ਘੰਟਿਆਂ ‘ਚ ਉੱਤਰ ਪੱਛਮੀ ਭਾਰਤ ਵੱਲ ਹੋਰ ਅੱਗੇ ਵਧਣਗੀਆਂ[ ਤੂਫਾਨਾਂ ਵਾਲਾ ਇਹ ਚੱਕਰਵਾਤ 24 ਘੰਟਿਆਂ ਦੌਰਾਨ ਦੱਖਣ ਪਾਕਿਸਤਾਨ ਅਤੇ ਗੁਆਂਢ ਵੱਲ ਵੀ ਵਧਣ ਦੀ ਸੰਭਾਵਨਾ ਹੈ[

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *