Home / Breaking News / ਸਲੋਵਾਕੀਆ ਦੇਸ਼ ‘ਚ ਹੈ ਪ੍ਰੇਮਿਆਂ ਲਈ ‘ਲਵ ਬੈਂਕ

ਸਲੋਵਾਕੀਆ ਦੇਸ਼ ‘ਚ ਹੈ ਪ੍ਰੇਮਿਆਂ ਲਈ ‘ਲਵ ਬੈਂਕ

ਅੱਜ ਵੈਲੇਨਟਾਈਨ ਡੇਅ ਹੈ। ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਇਕ-ਦੂਜੇ ਨਾਲ ਪਿਆਰ ਨਿਭਾਉਣ ਦੇ ਵਾਅਦੇ ਵੀ ਕਰਦੇ ਹਨ ਪਰ ਹੁਣ ਪ੍ਰੇਮੀ ਜੋੜੇ ਆਪਣੇ ਪਿਆਰ ਨੂੰ ਸਿਰਫ ਵਾਅਦਿਆਂ ਵਿਚ ਹੀ ਨਹੀਂ ਬਲਕਿ ਬੈਂਕ ਵਿਚ ਵੀ ਜਮਾਂ ਕਰ ਸਕਦੇ ਹਨ। ਇਸ ਲਈ ਸਲੋਵਾਕੀਆ ਦੇਸ਼ ਵਿਚ ‘ਲਵ ਬੈਂਕ’ ਨਾਂ ਦਾ ਇਕ ਬੈਂਕ ਸਥਿਤ ਹੈ। ਇੱਥੇ ਹਰ ਸਾਲ ਵੈਲੇਨਟਾਈਨ ਡੇਅ ‘ਤੇ ਪ੍ਰੇਮੀ ਜੋੜੇ ਦੁਨੀਆ ਭਰ ਤੋਂ ਇਕੱਠੇ ਹੁੰਦੇ ਹਨ ਅਤੇ ਆਪਣੇ ਪਿਆਰ ਦੀ ਨਿਸ਼ਾਨੀ ਜਮਾਂ ਕਰਦੇ ਹਨ। ਇਸ ਜਗ੍ਹਾ ਨੂੰ ‘ਲਵ ਬੈਂਕ’ ਦਾ ਨਾਂ ਇੱਥੇ ਆਉਣ ਵਾਲੇ ਪ੍ਰੇਮੀ ਜੋੜਿਆਂ ਨੇ ਹੀ ਦਿੱਤਾ ਹੈ।ਲਵ ਬੈਂਕ ਦੁਨੀਆ ਦੀ ਸਭ ਤੋਂ ਲੰਬੀ ਕਵਿਤਾ ‘ਮਰੀਨਾ’ ਦੀ ਯਾਦ ਵਿਚ ਬਣਾਈ ਗਈ ਇਕ ਪ੍ਰਦਰਸ਼ਨੀ ਹੈ। ਮਰੀਨਾ ਕਵਿਤਾ ਸਲੋਵਾਕੀਆ ਦੇ ਕਵੀ ਆਂਦਰੇਜ਼ ਸਲਾਕੋਵਿਕ ਨੇ ਲਿਖੀ ਸੀ। ਸਾਲ 1884 ਵਿਚ ਲਿਖੀ ਗਈ ਇਹ ਕਵਿਤਾ 2,900 ਲਾਈਨਾਂ ਦੀ ਹੈ। ਇਸ ਕਵਿਤਾ ਵਿਚ ਕਵੀ ਅਤੇ ਉਸ ਦੀ ਪ੍ਰੇਮਿਕਾ ਮਰੀਆ ਪਿਸਕਲੋਵਾ ਦੀ ਪ੍ਰੇਮ ਕਹਾਣੀ ਹੈ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *