Home / Breaking News / 1 ਕਿਲੋ ਹੈਰੋਇਨ ਸਣੇ 2 ਨੌਜਵਾਨ ਗ੍ਰਿਫਤਾਰ

1 ਕਿਲੋ ਹੈਰੋਇਨ ਸਣੇ 2 ਨੌਜਵਾਨ ਗ੍ਰਿਫਤਾਰ

ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਲੁਧਿਆਣਾ ਰੇਂਜ ਦੀ ਪੁਲਸ ਪਾਰਟੀ ਨੇ ਬੀਤੀ ਰਾਤ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਰਜਾਪੁਰ ਵਿਚ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਨੌਜਵਾਨਾਂ ਨੂੰ 1 ਕਿਲੋ (5 ਕਰੋੜ ਦੀ) ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ।
ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ. ਟੀ. ਐੱਫ. ਦੀ ਪੁਲਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਨੂਰਪੁਰ ਬੇਟ ਤੋਂ ਰਜਾਪੁਰ ਵੱਲ ਜਾ ਰਹੀ ਸੀ ਕਿ ਰਸਤੇ ‘ਚ ਸਤਲੁਜ ਬੰਨ੍ਹ ਕੋਲ ਸਾਹਮਣਿਓਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ ‘ਤੇ 2 ਨੌਜਵਾਨ ਬੈਠੇ ਹੋਏ ਸਨ। ਜਦੋਂ ਉਨ੍ਹਾਂ ਨੌਜਵਾਨਾਂ ਨੇ ਪੁਲਸ ਟੀਮ ਨੂੰ ਦੇਖਿਆ ਤਾਂ ਇਕਦਮ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਦਾ ਯਤਨ ਕੀਤਾ ਪਰ ਬਾਰਿਸ਼ ਕਾਰਨ ਹੋਈ ਤਿਲਕਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਉੱਥੇ ਹੀ ਸਲਿੱਪ ਹੋ ਗਿਆ ਅਤੇ ਦੋਨੋਂ ਮੋਟਰਸਾਈਕਲ ਨੂੰ ਛੱਡ ਕੇ ਭੱਜਣ ਲੱਗੇ ਪਰ ਐੱਸ. ਟੀ. ਐੱਫ. ਦੀ ਮੁਸਤੈਦੀ ਕਾਰਨ ਦੋਵਾਂ ਨੌਜਵਾਨਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *