Breaking News
Home / Featured / ਪੁੱਤ ਨੂੰ ਖੇਡਦਾ ਦੇਖਣ ਲਈ ਮਾਂ-ਪਿਓ ਨੇ ਸਾਈਕਲ ਰਾਹੀਂ ਤੈਅ ਕੀਤਾ 17 ਹਜ਼ਾਰ ਕਿਲੋਮੀਟਰ ਦਾ ਸਫਰ

ਪੁੱਤ ਨੂੰ ਖੇਡਦਾ ਦੇਖਣ ਲਈ ਮਾਂ-ਪਿਓ ਨੇ ਸਾਈਕਲ ਰਾਹੀਂ ਤੈਅ ਕੀਤਾ 17 ਹਜ਼ਾਰ ਕਿਲੋਮੀਟਰ ਦਾ ਸਫਰ

ਦੱਖਣੀ ਕੋਰੀਆ ਵਿਚ ਸਾਲ 2018 ਦੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਵਿਚ ਕਈ ਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਦੇ ਮਾਪੇ ਵੀ ਉਨ੍ਹਾਂ ਨੂੰ ਖੇਡਦੇ ਹੋਏ ਦੇਖਣ ਲਈ ਦੂਰ-ਦੂਰ ਤੋਂ ਪਹੁੰਚੇ ਹੋਏ ਹਨ। ਪਰ ਇਕ ਸਵਿਸ ਜੋੜਾ ਇਕ ਸਾਲ ਵਿਚ 17,000 ਕਿਲੋਮੀਟਰ ਦੀ ਯਾਤਰਾ ਸਾਈਕਲ ਰਾਹੀਂ ਕਰਕੇ ਇਸ ਹਫਤੇ ਪਿਅੋਂਗਚਾਂਗ ਪਹੁੰਚਿਆ ਹੈ। ਇਸ ਜੋੜੇ ਦੇ ਬੇਟੇ ਮਿਸ਼ਾ ਗੈਸਰ ਨੇ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦੇ ਫ੍ਰੀ ਸਟਾਈਲ ਸਕਾਈਰ ਵਿਚ ਹਿੱਸਾ ਲਿਆ ਹੈ।
ਸਵਿਟਰਜ਼ਲੈਂਡ ਦੇ 55 ਸਾਲਾ ਗੁਇਡੋ ਹੁਵੀਲੇਰ ਅਤੇ 57 ਸਾਲਾ ਉਸ ਦੀ ਪਤਨੀ ਰੀਟਾ ਰਟੀਮੇਨ ਨੇ ਬੀਤੇ ਸਾਲ ਫਰਵਰੀ ਵਿਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਇਨ੍ਹਾਂ ਦਾ ਘਰ ਜਿਊਰਿਖ ਤੋਂ 70 ਕਿਲੋਮੀਟਰ ਦੂਰ ਓਲਟਨ ਵਿਚ ਹੈ। ਇਸ ਉਮਰ ਵਿਚ ਅਜਿਹਾ ਸਾਹਸ ਦਿਖਾਉਂਦੇ ਹੋਏ ਇਹ ਜੋੜਾ ਸੁਰਖੀਆਂ ਵਿਚ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਬੇਟੇ ਨੂੰ ਦੇਖਣ ਲਈ ਰੀਟਾ ਇੱਥੇ ਆਈ ਹੈ, ਉਹ ਉਸ ਦਾ ਮਤਰੇਆ ਮੁੰਡਾ ਹੈ। ਸਵਿਸ ਜੋੜੇ ਨੇ ਮੰਗਲਵਾਰ ਨੂੰ ਆਪਣੇ ਬੇਟੇ ਨਾਲ ਮੁਲਾਕਾਤ ਕੀਤੀ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me