Breaking News
Home / Featured / ਕਾਂਗਰਸੀ ਵਰਕਰਾਂ ਨੇ ਸਿਮਰਜੀਤ ਸਿੰਘ ਬੈਂਸ ‘ਤੇ ਕੀਤਾ ਹਮਲਾ

ਕਾਂਗਰਸੀ ਵਰਕਰਾਂ ਨੇ ਸਿਮਰਜੀਤ ਸਿੰਘ ਬੈਂਸ ‘ਤੇ ਕੀਤਾ ਹਮਲਾ

ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸੀ ਆਗੂ ਕੰਵਲਜੀਤ ਸਿੰਘ ਕੜਵਲ ਦੇ ਵਰਕਰਾਂ ਵਲੋਂ ਉਨ੍ਹਾਂ ‘ਤੇ ਮੀਟਿੰਗ ਦੌਰਾਨ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਮਰਜੀਤ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਪਾਰਟੀ ਵਰਕਰਾਂ ਨਾਲ ਇਕ ਘਰ ‘ਚ ਮੀਟਿੰਗ ਕਰ ਰਹੇ ਸਨ ਕਿ ਇੰਨੇ ਨੂੰ ਉਥੇ ਕਾਂਗਰਸੀ ਆਗੂ ਕੰਵਲਜੀਤ ਸਿਂਘ ਧੜੇ ਦੇ 300 ਦੇ ਕਰੀਬ ਵਰਕਰਾਂ ਨੇ ਉਨ੍ਹਾਂ ‘ਤੇ ਉਕਤ ਘਰ ‘ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਤੇ ਘਰ ‘ਚ ਤੋੜ-ਭੰਨ ਵੀ ਕੀਤੀ। ਦੋਸ਼ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਵਾਰਡ ਨੰ. 49 ਦੇ ਉਮੀਦਵਾਰ ਗੁਰਪ੍ਰੀਤ ਗੋਗੀ ਦੀ ਮਾਂ ਇਸ ਵਾਰ ਚੋਣ ਲੜ ਰਹੀ ਹੈ, ਜਿਸ ਦੇ ਪੱਖ ‘ਚ ਕੰਵਲਜੀਤ ਸਿਂਘ ਦੇ ਵਰਕਰਾਂ ਵਲੋਂ ਸਿਮਰਜੀਤ ਬੈਂਸ ਤੇ ਉਸ ਦੇ ਸਾਥੀਆਂ ‘ਤੇ ਹਮਲਾ ਕੀਤਾ ਗਿਆ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me