Breaking News
Home / Breaking News / ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਬੀਮਾਰ

ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਬੀਮਾਰ

ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹਨ। ਸੂਤਰਾਂ ਮੁਤਾਬਕ, ਉਹ ਇਕ ਦਿਨ ‘ਚ 23 ਗੋਲ੍ਹੀਆਂ ਖਾ ਰਹੇ ਹਨ। ਕਪਿਲ ਸ਼ਰਮਾ ਦਾ ਇਕ ਆਡੀਓ ਵੀ ਵਾਇਰਲ ਹੋਇਆ ਹੈ, ਜਿਸ ‘ਚ ਉਹ ਇਕ ਵੈੱਬਸਾਈਟ ਦੇ ਐਡੀਟਰ ਨਾਲ ਗਾਲੀ ਗਲੋਚ ਕਰ ਰਹੇ ਹਨ। ਇਸ ਤੋਂ ਬਾਅਦ ਕਪਿਲ ਖਿਲਾਫ ਸੋਸ਼ਲ ਮੀਡੀਆ ‘ਤੇ ਲਿਖਿਆ ਜਾਣ ਲੱਗਾ। ਹਾਲ ਹੀ ‘ਚ ਫਿਲਮ ਕ੍ਰਿਟਿਸ ਸੁਭਾਸ਼ ਝਾਅ ਦੀ ਰਿਪੋਰਟ ਮੁਤਾਬਕ, ਕਪਿਲ ਸ਼ਰਮਾ ਪਿਛਲੇ ਕੁਝ ਸਾਲਾਂ ‘ਚ ਆਪਣੇ ਨਾਲ ਹੋਏ ਧੋਖਿਆਂ ਨੂੰ ਲੈ ਕੇ ਬੇਹੱਦ ਦੁੱਖੀ ਹੈ।ਕਪਿਲ ਜਿਸ ਦੌਰ ਤੋਂ ਗੁਜਰ ਰਿਹਾ ਹੈ ਉਹ ਬੇਹੱਦ ਦੁਖਦਾਇਕ ਬੈ। ਸੂਤਰਾਂ ਮੁਤਾਬਕ ਕਪਿਲ ਦਾ ਕਹਿਣਾ ਹੈ ਕਿ ਸਾਡੇ ਸਾਰਿਆਂ ਦਾ ਗੁੱਸਾ ਕੱਢਣ ਦਾ ਇਕ ਤਰੀਕਾ ਹੁੰਦਾ ਹੈ ਤੇ ਮੈਂ ਆਪਣੇ ਗੁੱਸੇ ਨੂੰ ‘ਗਾਲ੍ਹਾਂ’ ਨਾਲ ਕੱਢਿਆ ਹੈ। ਕਪਿਲ ਨੂੰ ਕਾਫੀ ਧੋਖਿਆ ਤੇ ਬਾਈਮਾਨੀ ਦਾ ਸਾਹਮਣਾ ਕਰਨਾ ਪਿਆ ਪਰ ਮਨੋਰੰਜਨ ਜਗਤ ‘ਚ ਉਹ ਇਕ ਇਕੱਲਾ ਹੀ ਅਜਿਹਾ ਵਿਅਕਤੀ ਨਹੀਂ ਹੈ, ਜਿਸ ਦਾ ਲੋਕਾਂ ਨੇ ਇਸਤੇਮਾਲ ਕੀਤਾ ਹੋਵੇ।ਬਸ ਗੱਲ ਇੰਨੀ ਹੈ ਕਿ ਕਪਿਲ ਨੂੰ ਇਹ ਪਤਾ ਨਹੀਂ ਕਿ ਇਸ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਪਿਛਲੇ ਦਿਨੀਂ ਕਪਿਲ ਸ਼ਰਮਾ ਦੀ ਹਾਲਤ ‘ਤੇ ‘ਬਿੱਗ ਬੌਸ 11’ ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਨੇ ਆਪਣੇ ਸਲਾਹ/ਰਾਏ ਦਿੱਤੀ। ਇਹ ਸਹੀਂ ਹੈ ਕਿ ਜੋ ਕੁਝ ਵੀ ਹੋਇਆ ਹੈ, ਉਸ ਲਈ ਕਪਿਲ ਸ਼ਰਮਾ ਜ਼ਿੰਮੇਦਾਰ ਹੈ ਪਰ ਮੀਡੀਆ ਨੂੰ ਸੈਲੀਬ੍ਰਿਟੀਜ਼ ਦੀ ਜ਼ਿੰਦਗੀ ‘ਚ ਕੁਝ ਸਪੇਸ ਦੇਣਾ ਚਾਹੀਦਾ ਹੈ। ਇਕ ਸੈਲੀਬ੍ਰਿਟੀ ਦੀ ਜ਼ਿੰਦਗੀ ‘ਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਉਹ ਪਰਿਵਾਰ ਜਾਂ ਪ੍ਰੋਫੈਸ਼ਨਲ ਮੁਸ਼ਕਿਲਾਂ ਨਾਲ ਲੜ ਰਿਹਾ ਹੁੰਦਾ ਹੈ। ਇਸ ਲਈ ਉਸ ਨੂੰ ਇਕ ਤਰ੍ਹਾਂ ਦਾ ਸਪੇਸ ਮਿਲਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕਪਿਲ ਸ਼ਰਮਾ ਜਦੋਂ ਤੋਂ ਆਪਣੇ ਨਵੇਂ ਸ਼ੋਅ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਲੈ ਕੇ ਆਏ ਹਨ, ਉਦੋਂ ਤੋਂ ਵਿਵਾਦਾਂ ‘ਚ ਘਿਰਿਆ ਹੋਇਆ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *