Breaking News
Home / Breaking News / ਮਸ਼ਹੂਰ ਕੰਪਨੀ ਜੋਨਸਨ ਐਂਡ ਜੋਨਸਨ ਦੀਆਂ ਵਧੀਆਂ ਮੁਸ਼ਕਲਾਂ
NEW YORK - DECEMBER 16: Johnson & Johnson's products are seen December 16, 2004 in New York. Johnson & Johnson's agreed to buy Guidant Corp, a defibrillator manufacturer for $25.4 billion. (Photo Illustration by Chris Hondros/Getty Images)

ਮਸ਼ਹੂਰ ਕੰਪਨੀ ਜੋਨਸਨ ਐਂਡ ਜੋਨਸਨ ਦੀਆਂ ਵਧੀਆਂ ਮੁਸ਼ਕਲਾਂ

ਛੋਟੇ ਬੱਚਿਆਂ ਲਈ ਬੇਬੀ ਕੇਅਰ ਦੇ ਉਤਪਾਦ ਬਣਾਉਣ ਵਾਲੀ ਦੁਨੀਆਂ ਭਰ ‘ਚ ਮਸ਼ਹੂਰ ਕੰਪਨੀ ਜੋਨਸਨ ਐਂਡ ਜੋਨਸਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ। ਹਫਤਾ ਭਰ ਪਹਿਲਾਂ ਹੀ ਨਿਊਜਰਸੀ ਦੇ ਇਨਵੈਸਟਮੈਂਟ ਬੈਂਕਰ ਸਟੀਫਨ ਲੈਂਜੋ ਅਤੇ ਉਨ੍ਹਾਂ ਦੀ ਪਤਨੀ ਨੇ ਕੰਪਨੀ ਦੇ ਬੇਬੀ ਪਾਊਡਰ ਨਾਲ ਮੇਸਾਥੇਲੀਯੋਮਾ(ਕੈਂਸਰ) ਹੋਣ ਦਾ ਦਾਅਵਾ ਕਰਦੇ ਹੋਏ ਮੁਆਵਜ਼ੇ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੇ ਪਾਊਡਰ ਵਿਚ ਐਸਬੈਸਟਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਬਿਮਾਰੀ ਹੋਈ ਹੈ। ਇਸ ਤੋਂ ਬਾਅਦ ਅਮਰੀਕਾ ਦੀ ਅਦਾਲਤ ਨੇ ਕੰਪਨੀ ਨੂੰ 760 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਸਨ। ਸ਼ਿਕਾਇਤਕਰਤਾ ਦੇ ਵਕੀਲ ਅਤੇ ਕਾਨੂੰਨੀ ਮਾਹਰਾਂ ਮੁਤਾਬਕ ਇਸ ਮਾਮਲੇ ਵਿਚ ਫ੍ਰੈਸਲਾ ਆਉਣ ਤੋਂ ਬਾਅਦ ਹੁਣ ਬਹੁਤ ਸਾਰੇ ਲੋਕ ਕੰਪਨੀ ਨੂੰ ਘੇਰਣ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਨੂੰ ਪਾਊਡਰ ਕਾਰਨ ਸਿਹਤ ਸਮੱਸਿਆਂ ਹੋਈ ਹੈ।
ਕੰਪਨੀ ‘ਤੇ 6 ਹਜ਼ਾਰ ਤੋਂ ਜ਼ਿਆਦਾ ਦੇ ਮਾਮਲੇ ਦਰਜ
– ਸ਼ਿਕਾਇਤਕਰਤਾ ਲੈਂਜੋ ਦੇ ਵਕੀਲ ਦਾ ਦਾਅਵਾ ਹੈ ਕਿ ਅਦਾਲਤ ਵਿਚ ਪੇਸ਼ ਕੀਤੇ ਗਏ ਕੰਪਨੀ ਦੇ ਦਸਤਾਵੇਜ਼ਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਕੰਪਨੀ ਪਾਊਡਰ ਬਣਾਉਣ ਵਿਚ ਐਸਬੈਸਟਸ ਦੀ ਵਰਤੋਂ ਕਰਦੀ ਹੈ। ਕੰਪਨੀ ਦੇ ਹੋਰ ਗ੍ਰਾਹਕਾਂ ਅਤੇ ਮਹਿਲਾਵਾਂ ਨੂੰ ਓਵੇਰਿਅਨ ਕੈਂਸਰ ਦੇ ਮਾਮਲਿਆਂ ਵਿਚ ਵੀ ਇਨ੍ਹਾਂ ਦਸਤਾਵੇਜ਼ਾਂ ਨੂੰ ਅਧਾਰ ਬਣਾਇਆ ਜਾਵੇਗਾ।
– ਗ੍ਰਾਹਕਾਂ ਵਲੋਂ ਵਕੀਲ ਮਾਰਕ ਲੇਨਿਅਰ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੁਰੂਆਤ ਹੈ, ਕੰਪਨੀ ਨੂੰ ਇਸ ਤਰ੍ਹਾਂ ਦੇ ਹਜ਼ਾਰਾਂ ਹੋਰ ਮਾਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ‘ਤੇ 6 ਹਜ਼ਾਰ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਮਾਮਲੇ ਦਰਜ ਹਨ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *