Breaking News
Home / Delhi / ਦੁਨੀਆ ‘ਚ ਪਹਿਲੀ ਵਾਰ ਰੋਬੋਟ ਨੇ ਕੀਤਾ ਆਪ੍ਰੇਸ਼ਨ, ਭਾਰਤੀ ਸਰਜਨ ਨੇ ਕੀਤੀ ਨਿਗਰਾਨੀ

ਦੁਨੀਆ ‘ਚ ਪਹਿਲੀ ਵਾਰ ਰੋਬੋਟ ਨੇ ਕੀਤਾ ਆਪ੍ਰੇਸ਼ਨ, ਭਾਰਤੀ ਸਰਜਨ ਨੇ ਕੀਤੀ ਨਿਗਰਾਨੀ

ਭਾਰਤੀ ਮੂਲ ਦੇ ਸਰਜਨ ਦੀ ਅਗਵਾਈ ਵਿੱਚ ਦੁਨੀਆ ਵਿੱਚ ਰੋਬੋਟ ਰਾਹੀਂ ਪਹਿਲੀ ਸਰਜਰੀ ਕੀਤੀ ਗਈ। ਇਸ ਆਪ੍ਰੇਸ਼ਨ ਰਾਹੀਂ ਮਰੀਜ਼ ਦੀ ਗਰਦਨ ‘ਚੋਂ ਰਸੌਲ਼ੀ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ। ਕਾਰਡੋਮਾ ਦੀ ਰਸੌਲੀ ਕੈਂਸਰ ਦਾ ਹੀ ਬੇਹੱਦ ਗੁੰਝਲਦਾਰ ਰੂਪ ਹਿੰਦਾ ਹੈ। ਕਾਰਡੋਮਾ ਟਿਊਮਰ ਬਹੁਤ ਹੌਲੀ-ਹੌਲੀ ਗੰਭੀਰ ਰੂਪ ਅਖ਼ਤਿਆਰ ਕਰ ਲੈਂਦਾ ਹੈ। ਖ਼ਤਰਨਾਕ ਗੱਲ ਇਹ ਹੈ ਕਿ ਕਈ ਸਾਲਾਂ ਤਕ ਇਸ ਦੇ ਲੱਛਣ ਵੀ ਨਹੀਂ ਪਤਾ ਲੱਗਦੇ।ਸੜਕ ਦੁਰਘਟਨਾ ਕਰਕੇ ਟੁੱਟਿਆ ਮਰੀਜ਼ ਦਾ ‘ਦੁੱਖ’ਅਮਰੀਕਾ ਦੇ 27 ਸਾਲਾ ਦੇ ਨੋਆ ਪਨਿਰਕੌਫ 2016 ਵਿੱਚ ਇੱਕ ਕਾਰ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਸਨ। ਥੋੜ੍ਹੀ ਜਿਹੀ ਸੱਟ ਤੋਂ ਬਾਅਦ ਉਨ੍ਹਾਂ ਦੀ ਗਰਦਨ ਵਿੱਚ ਕਾਫੀ ਦਰਦ ਰਹਿਣ ਲੱਗਿਆ। ਥੋੜ੍ਹੀ ਚਿਰ ਬਾਅਦ ਐਕਸ ਰੇਅ ਕਰਵਾਇਆ ਤਾਂ ਗਰਦਣ ਦੀ ਸੱਟ ਦਾ ਪਤਾ ਲੱਗਾ। ਪਰ ਇਹ ਜ਼ਖ਼ਮ ਦੁਰਘਟਨਾ ਕਾਰਨ ਨਹੀਂ ਸੀ ਹੋਏ। ਇਸ ਤੋਂ ਬਾਅਦ ਉਸ ਥਾਂ ਦੀ ਬਾਇਓਪਸੀ ਕੀਤੀ ਗਈ, ਜਿਸ ਵਿੱਚ ਕਾਰਡੋਮਾ ਨਾਲ ਪੀੜਤ ਹੋਣ ਬਾਰੇ ਪਤਾ ਲੱਗਾ।ਪਨਿਰਕੌਫ ਨੇ ਕਿਹਾ ਕਿ ਉਹ ਕਾਫੀ ਖੁਸ਼ਨਸੀਬ ਹੈ ਕਿ ਉਸ ਨੂੰ ਇਸ ਬਿਮਾਰੀ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ। ਕਾਰਡੋਮਾ ਦੇ ਇਲਾਜ ਲਈ ਸਰਜਰੀ ਹੀ ਸਭ ਤੋਂ ਸਹੀ ਵਿਕਲਪ ਹੁੰਦੀ ਹੈ। ਜੇਕਰ ਇਹ ਨਾ ਹੋ ਸਕਦੇ ਤਾਂ ਪ੍ਰੋਟੋਨ ਥੈਰੇਪੀ ਦੂਜਾ ਵਿਕਲਪ ਹੋ ਸਕਦੀ ਹੈ। ਕਾਰਡੋਮਾ ਨਾਂਅ ਦੀ ਅਜੀਬੋ-ਗਰੀਬ ਬਿਮਾਰੀ ਹਰ ਸਾਲ 10 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਨੂੰ ਹੁੰਦੀ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me