Breaking News
Home / Entertainment / Bollywood / ਨੇਹਾ-ਅੰਗਦ ਵਿਆਹ ਤੋਂ ਬਾਅਦ ਏਅਰਪੋਰਟ ‘ਤੇ ਆਏ ਨਜ਼ਰ
neha dhupia angad bedi

ਨੇਹਾ-ਅੰਗਦ ਵਿਆਹ ਤੋਂ ਬਾਅਦ ਏਅਰਪੋਰਟ ‘ਤੇ ਆਏ ਨਜ਼ਰ

angad-bedi_neha-dhupia__1058750

ਬੀਤੇ ਦਿਨ ਯਾਨੀ 10 ਮਈ ਨੂੰ ਬਾਲੀਵੁੱਡ ਐਕਟਰਸ ਨੇਹਾ ਧੂਪੀਆ ਨੇ ਆਪਣੇ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਸਿੱਖ ਰਿਵਾਜਾਂ ਮੁਤਾਬਕ ਵਿਆਹ ਕਰ ਲਿਆ ਹੈ। ਜਦੋਂ ਦੋਵਾਂ ਦੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਆਈ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ ਪਰ ਬਾਅਦ ‘ਚ ਨੇਹਾ ਤੇ ਅੰਗਦ ਨੇ ਸੋਸ਼ਲ ਮੀਡੀਆ ‘ਤੇ ਫੋਟੋ ਤੇ ਕੈਪਸ਼ਨ ਪਾ ਕੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ। ਇਸ ਤੋਂ ਬਾਅਦ ਸਭ ਨੇ ਨੇਹਾ ਤੇ ਅੰਗਦ ਨੂੰ ਵਧਾਈ ਦੇਣ ਲਈ ਮੈਸੇਜ਼ ਕੀਤੇ ਤੇ ਉਨ੍ਹਾਂ ਦੇ ਭਵਿੱਖ ਲਈ ਕਾਮਨਾ ਕੀਤੀ।ਵਿਆਹ ਤੋਂ ਪਹਿਲਾ ਨੇਹਾ ਤੇ ਅੰਗਦ ਕਦੇ ਵੀ ਮੀਡੀਆ ਸਾਹਮਣੇ ਨਹੀਂ ਆਏ ਸੀ। ਵਿਆਹ ਤੋਂ ਬਾਅਦ ਦੋਵਾਂ ਨੇ ਆਪਣੇ ਫੈਨਸ ਦੇ ਚਿਹਰੀਆਂ ‘ਤੇ ਖੁਸ਼ੀ ਬਿਖੇਰਨ ‘ਚ ਇੱਕ ਪਲ ਦੀ ਵੀ ਦੇਰ ਨਹੀਂ ਕੀਤੀ। ਦੋਵਾਂ ਨੂੰ ਦਿੱਲੀ ਏਅਰਪੋਰਟ ‘ਤੇ ਦੇਖਿਆ ਗਿਆ, ਜਿਥੇ ਦੋਵੇਂ ਅਮਰੀਕਾ ਲਈ ਰਵਾਨਾ ਹੋਣ ਵਾਲੇ ਸੀ। ਮੀਡੀਆ ਨੂੰ ਦੇਖ ਕੇ ਦੋਵਾਂ ਨੇ ਸਭ ਨੂੰ ਵਧੀਆ ਰਿਸਪਾਂਸ ਦਿੱਤਾ ਤੇ ਤਸਵੀਰਾਂ ਲਈ ਪੋਜ਼ ਵੀ ਦਿੱਤੇ।ਅੰਗਦ ਤੇ ਨੇਹਾ ਇੱਕ ਚੈਰਿਟੀ ਫੰਕਸ਼ਨ ‘ਚ ਹਿੱਸਾ ਲੈਣ ਲਈ ਅਮਰੀਕਾ ਗਏ ਹਨ। ਉਸ ਤੋਂ ਬਾਅਦ ਉਹ ਕੁਝ ਦਿਨ ਇੱਥੇ ਹੀ ਬਿਤਾਉਣਗੇ। ਇੱਕ ਤਰ੍ਹਾਂ ਨਾਲ ਇਹ ਦੋਨਾਂ ਦਾ ਸ਼ੌਰਟ ਹਨੀਮੂਨ ਹੀ ਹੈ। ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਦੋਨੋਂ ਆਪਣੇ ਫ੍ਰੈਂਡਸ ਲਈ ਮੁੰਬਈ ‘ਚ ਪਾਰਟੀ ਵੀ ਕਰਨਗੇ।

Actress-Neha-Dhupia-Marriage-Photos33

 

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *