Home / Entertainment / Bollywood / ਭਾਰਤੀ ਹੋਏ ਖੇਡਾਂ ਤੋਂ ਦੂਰ, ਵਿਰਾਟ ਕੋਹਲੀ ਫਿਕਰਮੰਦ
virat_kohli

ਭਾਰਤੀ ਹੋਏ ਖੇਡਾਂ ਤੋਂ ਦੂਰ, ਵਿਰਾਟ ਕੋਹਲੀ ਫਿਕਰਮੰਦ

virat_kohli

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਭਾਰਤੀਆਂ ਦੇ ਕਿਸੇ ਕਸਰਤ ਤੇ ਖੇਡਾਂ ਵਿੱਚ ਹਿੱਸਾ ਨਾ ਲੈਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇੱਕ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਤਿਹਾਈ ਭਾਰਤੀਆਂ ਨੇ ਪਿਛਲੇ ਇੱਕ ਸਾਲ ਤੋਂ ਕਿਸੇ ਤਰ੍ਹਾਂ ਦੀ ਕਿਰਿਆ ਵਿੱਚ ਹਿੱਸਾ ਨਹੀਂ ਲਿਆ।ਪਿਊਮਾ ਇੰਡੀਆ ਤੇ ਪੇਨ ਇੰਡੀਆ ਨੇ ਮਿਲ ਕੇ ਭਾਰਤੀਆਂ ਨੂੰ ਖੇਡਾਂ ਅਪਨਾਉਣ ਤੇ ਸਰੀਰਕ ਕਿਰਿਆਵਾਂ ਵਿੱਚ ਹਿੱਸਾ ਲੈਣ ਸਬੰਧੀ ਸਰਵੇਖਣ ਕਰਾਇਆ ਹੈ। ਇਸ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿਰਾਟ ਕੋਹਲੀ ਨੇ ਭਾਰਤੀਆਂ ਦੇ ਖੇਡਾਂ ਨਾ ਖੇਡਣ ’ਤੇ ਟਵੀਟ ਕਰਦਿਆਂ ਚਿੰਤਾ ਪ੍ਰਗਟਾਈ ਤੇ ਇਨ੍ਹਾਂ ਹਾਲਾਤ ਨੂੰ ਬਦਲਣ ਲਈ ਕਿਹਾ ਹੈ।ਸਰਵੇਖਣ ਮੁਤਾਬਕ ਇੱਕ ਤਿਹਾਈ ਭਾਰਤੀਆਂ ਨੇ ਪਿਛਲੇ ਸਾਲ ਕੋਈ ਸਰੀਰਕ ਕਿਰਿਆ ਨਹੀਂ ਕੀਤੀ। 57 ਫ਼ੀਸਦੀ ਭਾਰਤੀ ਅਜਿਹੇ ਹਨ ਜਿਨ੍ਹਾਂ ਪਿਛਲੇ ਇੱਕ ਸਾਲ ਵਿੱਚ ਕੋਈ ਖੇਡ ਨਹੀਂ ਖੇਡੀ। ਸਰਵੇਖਣ ਵਿੱਚ ਨੌਜਵਾਨਾਂ ਦੇ ਖੇਡਾਂ ਅਨਾਉਣ ’ਤੇ ਗਿਰਾਵਟ ਵੇਖੀ ਗਈ ਹੈ।ਸਰਵੇ ਮੁਤਾਬਕ 70 ਫ਼ੀਸਦੀ ਭਾਰਤੀ 18 ਤੋਂ 21 ਸਾਲ ਦੀ ਉਮਰ ਵਿੱਚ ਖੇਡਣਾ ਛੱਡ ਦਿੰਦੇ ਹਨ ਜਦੋਂਕਿ 26 ਤੋਂ 30 ਸਾਲ ਦੀ ਉਮਰ ਵਿੱਚ 49 ਫ਼ੀਸਦੀ ਤੇ 36 ਤੋਂ 40 ਸਾਲ ਦੀ ਉਮਰ ਵਿੱਚ 26 ਫ਼ੀਸਦੀ ਭਾਰਤੀ ਖੇਡਾਂ ਨੂੰ ਅਲਵਿਦਾ ਕਹਿ ਦਿੰਦੇ ਹਨ।

About admin

Check Also

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ 'ਚ ਪੁਲਿਸ ਚੌਕਸ

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ ‘ਚ ਪੁਲਿਸ ਚੌਕਸ

ਅੱਤਵਾਦੀਆਂ ਵਲੋਂ ਪਠਾਨਕੋਟ ਏਅਰਬੇਸ ਕੀਤੇ ਗਏ ਹਮਲੇ ਤੋਂ ਬਾਅਦ ਰੋਜ਼ਾਨਾ ਕਿਸੇ ਨਾ ਕਿਸੇ ਰੇਲਵੇ ਸਟੇਸ਼ਨ ...

Leave a Reply

Your email address will not be published. Required fields are marked *

My Chatbot
Powered by Replace Me