Breaking News
Home / Culture / ਜਲਦ ਹੀ ਲਗਾਵੇਗਾ ਨਵੇਂ ਗੀਤਾਂ ਦੀ ਝੜੀ “ਬੱਬੂ ਮਾਨ”

ਜਲਦ ਹੀ ਲਗਾਵੇਗਾ ਨਵੇਂ ਗੀਤਾਂ ਦੀ ਝੜੀ “ਬੱਬੂ ਮਾਨ”

ਸੋਚ ਦੀ ਵਿਲੱਖਣਤਾ ਅਤੇ ਬੇਬਾਕੀ ਨਾਲ ਗਾਇਕੀ ਰਾਂਹੀ ਆਪਣੀ ਗੱਲ ਕਹਿਣ ਦਾ ਅੰਦਾਜ਼ ਕਿਸੇ ਕਿਸੇ ‘ਚ ਹੁੰਦਾ ਹੈ। ਕੁਝ ਇਹੋ ਜਿਹੀ ਸਖ਼ਸ਼ੀਅਤ ਦੇ ਮਾਲਕ ਬੱਬੂ ਮਾਨ ਨੇ ਨਾ ਸਿਰਫ਼ ਦੁਨੀਆਂ ਦੇ ਦਿਲਾਂ ‘ਤੇ ਰਾਜ ਕੀਤਾ ਬਲਕਿ ਆਪਣੀ ਗਾਇਕੀ ਦੀ ਅਜਿਹੀ ਛਾਪ ਛੱਡੀ ਕਿ ਲੋਕ ਉਸਦੇ ਫ਼ੈਨ ਹੋ ਗਏ।

ਆਪਣੀ ਗਾਇਕੀ ਨਾਲ ਕੀਲਣ ਵਾਲੇ ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਤੇ ਬਾਕਮਾਲ ਹਸਤੀ ਹਨ ਤੇ ਅੱਜਕਲ ਕੈਨੇਡਾ ਦੇ ਸ਼ੋਅ ਵਿੱਚ ਬਿਜ਼ੀ ਹਨ।ਆਪਣੀ ਗਾਇਕੀ ਕਲਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਉਹਨਾਂ ਦੁਆਰਾ ਸੋਸ਼ਲ ਨੈਟਵਰਕ ਜ਼ਰੀਏ ਸਾਂਝੀ ਕੀਤੀ ਗਈ ।ਉਸ ਮਾਲਕ ਦੀ ਰਜ਼ਾ ਵਿੱਚ ਰਹਿਣ ਵਾਲੇ ਬੱਬੂ ਮਾਨ ਨੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਇਹ ਉਹ ਲੋਕ ਹਨ ਜਿਨ੍ਹਾਂ ਦੀਆਂ ਦੁਆਵਾਂ ਦੀ ਬਦੌਲਤ ਅੱਜ ਮੈਂ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਹਾਂ ।ਇੱਕ ਆਮ ਜਿਹੇ ਅਤੇ ਮਿਹਨਤ ਨੂੰ ਹੀ ਆਪਣਾ ਕਰਮ ਸਮਝਣ ਵਾਲੇ ਪਸਾਦਗੀ ਨੂੰ ਆਪਣੀ ਜ਼ਿੰਦਗੀ ‘ਚ ਸਮੋਈ ਰੱਖਣ ਵਾਲਾ ਇਹ ਬੱਬੂ ਮਾਨ ਸਾਦਗੀ ਨੂੰ ਹੀ ਜੀਵਨ ਦਾ ਆਧਾਰ ਮੰਨਦਾ ਹੈ ਅਤੇ ਕਲਾ ਦਾ ਧਨੀ ਹੈ। ਪੰਜਾਬੀ ਮਾਂ ਬੋਲੀ ਨੂੰ ਮਨੋਂ ਨਾ ਵਿਸਾਰਨ ਵਾਲਾ ਕਲਾਕਾਰ ਦੁਨੀਆਂ ਦੇ ਹਰ ਕੋਨੇ ਵਿੱਚ ਸੁਣਿਆ ਜਾਂਦਾ ਹੈ।ਰਿਵਾਰ ‘ਚ ਪੈਦਾ ਹੋਇਆ ਬੱਬੂ ਮਾਨ ਆਪਣੀ ਆਵਾਜ਼ ਦਾ ਜਾਦੂ ਇਸ ਕਦਰ ਲੋਕਾਂ ‘ਚ ਬਿਖੇਰਦਾ ਹੈ ਕਿ ਹਰ ਕੋਈ ਉਸਦਾ ਦੀਵਾਨਾ ਹੋ ਉੱਠਦਾ ਹੈ।ਉਸਦੇ ਗੀਤ ਇਨ੍ਹੇ ਕੁ ਮਕਬੂਲ ਹੋਏ ਕਿ ਦੁਨੀਆਂ ਭਰ ਵਿੱਚ ਉਸਦੇ ਸ਼ੋਅ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।ਆਪਣੇ ਇੱਕ ਨਵੇਂ ਗੀਤ ਦੀ ਵੀਡਿਓ ਉਨ੍ਹਾਂ ਨੇ ਫੇਸਬੁੱਕ ਤੇ ਸ਼ੇਅਰ ਕਰਦੇ ਹੋਏ ਜ਼ਿਕਰ ਕੀਤਾ ਹੈ ਕਿ ਉਹ ਜਲਦ ਹੀ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਨਵੇਂ ਗੀਤਾਂ ਨੂੰ ਲਿਆਉਣ ਜਾ ਰਹੇ ਹਨ । ਕੁਝ ਵੀ ਕਹੋ ਬੱਬੂ ਮਾਨ ਤਮਾਮ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਇਹੀ ਕਾਰਨ ਹੈ ਕਿ ਕਨੇਡਾ ਦੇ ਸ਼ਹਿਰ ਵੈਨਕੁਵਰ ਵਿਖੇ ਉਨ੍ਹਾਂ ਦੇ ਗੀਤਾਂ ਦਾ ਲੁਤਫ਼ ਉਠਾਉਣ ਲਈ ਪੰਜਾਬੀਆਂ ਦੀ ਭੀੜ ਉਮੜ ਪਈ ਹੈ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me