Breaking News
Home / Delhi / ਕਰਨਾਟਕ ‘ ਬਹੁਮਤ ਨਹੀ. ਬੀਜੇਪੀ ਵੱਡੀ ਪਾਰਟੀ ਵਜੋਂ ਉਭਰੀ

ਕਰਨਾਟਕ ‘ ਬਹੁਮਤ ਨਹੀ. ਬੀਜੇਪੀ ਵੱਡੀ ਪਾਰਟੀ ਵਜੋਂ ਉਭਰੀ

kae-2018-2-28-1514437541

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸੂਬੇ ਨੂੰ ਅਜੀਬ ਸਥਿਤੀ ‘ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਕਿਉਂਕਿ ਸੂਬੇ ਵਿਚ ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਜਿਸ ਨੂੰ ਦੇਖਦੇ ਹੋਏ ਤੁਰੰਤ ਬਾਅਦ ਦੂਜੇ ਨੰਬਰ ‘ਤੇ ਰਹੀ ਕਾਂਗਰਸ ਨੇ ਆਪਣੀ ਚਾਲ ਚਲਦਿਆਂ ਤੀਜੇ ਨੰਬਰ ‘ਤੇ ਰਹੀ ਜਨਤਾ ਦਲ (ਸੈਕੂਲਰ) ਜੇ. ਡੀ. ਐਸ. ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਤਾਂ ਕਿ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਿਆ ਜਾ ਸਕੇ ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਰਾਜਪਾਲ ਵਾਜੂਭਾਈ ਵਾਲਾ ‘ਤੇ ਲੱਗ ਗਈਆਂ ਕਿ ਉਹ ਹੁਣ ਕਿਸ ਪਾਰਟੀ ਨੂੰ ਬਹੁਮਤ ਸਾਬਤ ਕਰਨ ਲਈ ਸੱਦਾ ਦੇਣਗੇ। ਜ਼ਿਕਰਯੋਗ ਹੈ ਕਿ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ‘ਚੋਂ 222 ਸੀਟਾਂ ‘ਤੇ 12 ਮਈ ਨੂੰ ਵੋਟਾਂ ਪਈਆਂ ਸਨ ਜਿਨ੍ਹਾਂ ਦਾ ਨਤੀਜਾ ਅੱਜ ਐਲਾਨਿਆ ਗਿਆ। ਚੋਣਕਮਿਸ਼ਨ ਅਨੁਸਾਰ ਭਾਜਪਾ ਨੂੰ 104 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ ਜਦੋਂ ਕਿ ਕਾਂਗਰਸ ਨੂੰ 78 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਜੇ.ਡੀ.ਐਸ. ਨੂੰ 37 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਮਾਇਆਵਤੀ ਦੀ ਬੀ.ਐਸ.ਪੀ., ਜੇ.ਡੀ.ਐਸ. ਦੇ ਇਕ ਸਹਿਯੋਗੀ ਤੇ ਕੇ. ਪੀ. ਜੇ. ਪੀ. ਨੂੰ ਇਕ ਸੀਟ ਮਿਲੀ ਹੈ ਜਦੋਂ ਕਿ ਦੋ ਉਮੀਦਵਾਰ ਆਜ਼ਾਦ ਜਿੱਤੇ ਹਨ। ਇਸ ਤਰ੍ਹਾਂ ਕਾਂਗਰਸ ਤੇ ਜੇ.ਡੀ.ਐਸ. ਦੀਆਂ ਕੁੱਲ 115 ਸੀਟਾਂ ਬਣਦੀਆਂ ਹਨ ਜਿਸ ਨਾਲ ਉਨ੍ਹਾਂ ਦੇ ਗੱਠਜੋੜ ਨੂੰ ਸਪੱਸ਼ਟ ਬਹੁਮਤ ਹਾਸਲ ਹੈ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *