Breaking News
Home / Breaking News / ਵਾਰਾਨਸੀ ਫਲਾਈਓਵਰ ਹਾਦਸਾ : ਪੀੜਤ ਨੇ ਕਿਹਾ, ‘ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਹ ਜ਼ਿੰਦਾ ਹੈ’
2018_5image_10_20_4365000003-ll

ਵਾਰਾਨਸੀ ਫਲਾਈਓਵਰ ਹਾਦਸਾ : ਪੀੜਤ ਨੇ ਕਿਹਾ, ‘ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਹ ਜ਼ਿੰਦਾ ਹੈ’

2018_5image_10_20_4365000003-ll

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਦੇ ਸਿਗਰਾ ਇਲਾਕੇ ‘ਚ ਕੈਂਟ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੋਏ ਹਾਦਸੇ ‘ਚ ਸ਼ਿਕਾਰ ਪੀੜਤ ਪ੍ਰਦੂਮਨ ਲਾਲ ਨੇ ਦੱਸਿਆ, ”ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਹੈ ਕਿ ਮੈਂ ਜ਼ਿੰਦਾ ਹਾਂ। ਮੈਂ ਆਟੋ ਰਿਕਸ਼ਾ ‘ਚ ਬੈਠ ਕੇ ਜਾ ਰਿਹਾ ਸੀ ਕਿ ਉਸ ਸਮੇਂ ਪੁੱਲ ਦਾ ਵੱਡਾ ਹਿੱਸਾ ਉੱਪਰੋ ਡਿੱਗਿਆ, ਜੋ ਵੀ ਉਸ ਹੇਠਾਂ ਆਇਆਂ ਉਹ ਬੁਰੀ ਤਰ੍ਹਾਂ ਦੱਬ ਗਿਆ।” ਵਾਰਾਨਸੀ ‘ਚ ਚੌਕਾ ਘਾਟ ਤੋਂ ਕੈਂਟ ਰੇਲਵੇ ਸਟੇਸ਼ਨ ਹੁੰਦੇ ਹੋਏ ਲਹਿਰਤਾਰਾ ਤੱਕ ਜਾਣ ਵਾਲੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਮੰਗਲਵਾਰ ਦੀ ਸ਼ਾਮ ਲੱਗਭਗ ਸਾਢੇ ਪੰਜ ਵਜੇ ਕੈਂਟ ਰੇਲਵੇ ਸਟੇਸ਼ਨ ਨਜ਼ਦੀਕ ਦੋ ਪਿੱਲਰ ਨੂੰ ਜੋੜਨ ਵਾਲੀ ਸਲੈਬ ਅਸੰਤੁਲਿਤ ਹੋ ਕੇ ਟ੍ਰੈਫਿਕ ‘ਤੇ ਜਾ ਡਿੱਗੀ। ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋ ਗਈ, ਜਦੋਕਿ 11 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।ਮਿਰਜ਼ਾਪੁਰ ਜ਼ਿਲੇ ਦੇ ਪਿਪਰਾਹੀ ਇਲਾਕੇ ‘ਚ ਰਹਿਣ ਵਾਲੇ ਪ੍ਰਦੂਮਨ ਵੀ ਇਸ ਸਲੈਬ ਦੇ ਹੇਠਾਂ ਆ ਗਏ ਸੀ। ਪ੍ਰਦੂਮਨ ਦਾ ਇਲਾਜ ਸ਼ਿਵ ਪ੍ਰਸਾਦ ਗੁਪਤਾ ਡਿਵੀਜ਼ਨਲ ਹਸਪਤਾਲ ‘ਚ ਚੱਲ ਰਿਹਾ ਹੈ ਪਰ ਉਹ ਅਜੇ ਵੀ ਸਦਮੇ ‘ਚ ਹੈ। ਉਸ ਨੂੰ ਜਦੋਂ ਪਤਾ ਲੱਗਿਆ ਕਿ ਆਟੋ ‘ਚ ਜਿੰਨੇ ਵੀ ਲੋਕ ਸਨ , ਉਨ੍ਹਾਂ ਚੋਂ ਸਿਰਫ ਉਹ ਹੀ ਜਿੰਦਾ ਹਨ ਤਾਂ ਉਹ ਕਾਫੀ ਦੇਰ ਤੱਕ ਗੁੰਮ ਹੋ ਗਏ। ਉਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਹੈ ਕਿ ਮੌਤ ਦੇ ਮੂੰਹ ‘ਚ ਵੀ ਜਾ ਕੇ ਉਹ ਸੁਰੱਖਿਅਤ ਬੱਚ ਗਿਆ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *