Breaking News
Home / Entertainment / Bollywood / ਗੰਭੀਰ ਕਿਰਦਾਰ ਨਾਲ ਸਿਲਵਰ ਸਕ੍ਰੀਨ ‘ਤੇ ਧਮਾਕੇਦਾਰ ਐਂਟਰੀ ਕਰੇਗੀ ਕਾਜੋਲ
16_23_0175700004-ll

ਗੰਭੀਰ ਕਿਰਦਾਰ ਨਾਲ ਸਿਲਵਰ ਸਕ੍ਰੀਨ ‘ਤੇ ਧਮਾਕੇਦਾਰ ਐਂਟਰੀ ਕਰੇਗੀ ਕਾਜੋਲ

16_23_0175700004-ll

ਮਸ਼ਹੂਰ ਅਜੇ ਦੇਵਗਨ ਦੀ ਪਤਨੀ ਤੇ ਮਸ਼ਹੂਰ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ‘ਇਲਾ’ ਦੀ ਤਿਆਰੀ ‘ਚ ਝੁੱਟ ਗਈ ਹੈ। ਇਹ ਫਿਲਮ 14 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਕ ਬਿਆਨ ਮੁਤਾਬਕ, ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਿਤ ਇਸ ਫਿਲਮ ‘ਚ ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਾ ਰਿੱਧੀ ਸੇਨ ਵੀ ਮੁੱਖ ਭੂਮਿਕਾ ਨਿਭਾਉਣਗੇ।ਰਿੱਧੀ ਸੇਨ ਕਾਜੋਲ ਦੇ ਬੇਟੇ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਨੂੰ ਮਿਤੇਸ਼ ਸ਼ਾਹ ਨੇ ਲਿਖਿਆ ਹੈ। ਫਿਲਮ ‘ਚ ਕਾਜੋਲ ਇਕ ਇਕੱਲੀ ਮਾਂ ਤੇ ਇਕ ਮਹੱਤਵਕਾਂਸ਼ੀ ਗਾਇਕਾ ਦੀ ਭੂਮਿਕਾ ਨਿਭਾਉਣ ਵਾਲੀ ਹੈ। ਇਸ ਫਿਲਮ ਨੂੰ ਉਸ ਦੇ ਪਤੀ ਤੇ ਅਦਾਕਾਰ ਅਜੇ ਦੇਵਗਨ, ਪੇਨ ਇੰਡੀਆ ਲਿਮਿਟੇਡ ਦੇ ਜਯੰਤਲਾਲ ਗਾਡਾ ਦੇ ਸਹਿਯੋਗ ਨਾਲ ਬਣਾ ਰਹੇ ਹਨ।16_22_5747800001-ll

ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਗਾਇਬ ਕਾਜੋਲ ਨੂੰ ਇਸ ਤੋਂ ਪਹਿਲਾਂ ਸੌਂਦਰਿਆ ਰਜਨੀਕਾਂਤ ਦੇ ਡਾਇਰੈਕਸ਼ਨ ਵਾਲੀ ਤਮਿਲ ਫਿਲਮ ‘ਵੀ. ਆਈ. ਪੀ. 2’ ‘ਚ ਦੇਖਿਆ ਗਿਆ। ਇਸ ਤੋਂ ਬਾਅਦ ਕਾਜੋਲ ਦੇ ਸਿਲਵਰ ਸਕ੍ਰੀਨ ‘ਤੇ ਵਾਪਸੀ ਦੇ ਅੰਦਾਜ਼ੇ ਲੱਗ ਰਹੇ ਸਨ। ਕਾਜੋਲ ਤੇ ਅਜੇ ਦੇਵਗਨ ਨੂੰ ਵੀ ਇਕੱਠੇ ਦੇਖਣ ਦੀ ਤੰਮਨਾ/ਇੱਛਾ ਉਨ੍ਹਾਂ ਦੇ ਫੈਨਜ਼ ਦੇ ਦਿਲਾਂ ‘ਚ ਹੈ ਪਰ ਅਜੇ ਤੱਕ ਇਸ ਦਿਸ਼ਾ ‘ਚ ਕੋਈ ਵੀ ਮੌਕਾ ਨਹੀਂ ਮਿਲਿਆ। ਇਕ ਬਿਆਨ ‘ਚ ਅਜੇ ਦੇਵਗਨ ਨੇ ਕਿਹਾ ਸੀ ਕਿ ਮੈਂ ਪਤਨੀ ਕਾਜੋਲ ਨਾਲ ਕੰਮ ਕਰਨਾ ਚਾਹੁੰਦਾ ਹਾਂ ਪਰ ਇਸ ਲਈ ਇਕ ਚੰਗੀ ਸਕ੍ਰਿਪਟ ਦੀ ਲੋੜ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me